Close
Menu

ਬੇਲੀ ਨੇ ਲਾਰਾ ਦੇ ਰਿਕਾਰਡ ਦੀ ਕੀਤੀ ਬਰਾਬਰੀ

-- 17 December,2013

ਪਰਥ- ਆਸਟ੍ਰੇਲੀਆਈ ਬੱਲੇਬਾਜ਼ ਜਾਰਜ ਬੇਲੀ ਨੇ ਸੋਮਵਾਰ ਨੂੰ ਇਥੇ ਇੰਗਲੈਂਡ ਖਿਲਾਫ ਤੀਜੇ ਟੈਸਟ ਦੌਰਾਨ ਇਕ ਓਵਰ ‘ਚ ਸਭ ਤੋਂ ਵੱਧ ਦੌੜਾਂ ਜੋੜ ਕੇ ਬ੍ਰਾਇਨ ਲਾਰਾ ਦੇ ਟੈਸਟ ਰਿਕਾਰਡ ਦੀ ਬਰਾਬਰੀ ਕੀਤੀ। ਵੈਸਟਇੰਡੀਜ਼ ਦੇ ਮਹਾਨ ਖਿਡਾਰੀ ਲਾਰਾ ਨੇ 2003 ‘ਚ ਜੋਹਾਨਸਬਰਗ ‘ਚ ਦੱਖਣੀ ਅਫਰੀਕਾ ਦੇ ਰੋਬਿਨ ਪੀਟਰਸਨ ਦੇ ਇਕ ਓਵਰ ‘ਚ 28 ਦੌੜਾਂ ਬਣਾਈਆਂ ਸਨ। ਬੇਲੀ ਨੇ ਤੀਜੇ ਟੈਸਟ ਦੇ ਚੌਥੇ ਦਿਨ ਆਸਟ੍ਰੇਲੀਆ ਦੀ ਦੂਜੀ ਪਾਰੀ ‘ਚ ਤੇਜ਼ ਗੇਂਦਬਾਜ਼ ਜਿਮੀ ਐਂਡਰਸਨ ਦੇ ਓਵਰ ‘ਚ ਇੰਨੀਆਂ ਹੀ ਦੌੜਾਂ ਬਣਾਈਆਂ। ਇਸ ਤਸਮਾਨੀਆਈ ਬੱਲੇਬਾਜ਼ ਨੇ ਆਪਣੇ ਤੀਜੇ ਹੀ ਟੈਸਟ ‘ਚ ਇਹ ਕਾਰਨਾਮਾ ਕੀਤਾ, ਉਨ੍ਹਾਂ ਨੇ ਇਸ ਓਵਰ ‘ਚ ਤਿੰਨ ਛੱਕੇ ਅਤੇ ਦੋ ਚੌਕੇ ਲਗਾਏ। ਆਸਟ੍ਰੇਲੀਆਈ ਕਪਤਾਨ ਮਾਈਕਲ ਕਲਾਰਕ ਨੇ 6 ਵਿਕਟਾਂ ‘ਤੇ 369 ਦੌੜਾਂ ‘ਤੇ ਪਾਰੀ ਐਲਾਨ ਕੀਤੀ।

Facebook Comment
Project by : XtremeStudioz