Close
Menu

ਬੇਹੱਦ ਦਿਲਚਸਪ ਹੈ ‘ਅਨਾਰਕਲੀ…’ : ਸਵਰਾ ਭਾਸਕਰ

-- 06 March,2017
ਮੁੰਬਈ- ਫਿਲਮ ‘ਅਨਾਰਕਲੀ ਆਫ ਆਰਾ’ ਦੇ ਪਹਿਲੇ ਪੋਸਟਰ ਤੋਂ ਹੀ ਅਦਾਕਾਰਾ ਸਵਰਾ ਭਾਸਕਰ ਸੁਰਖੀਆਂ ਹਾਸਲ ਕਰ ਰਹੀ ਹੈ। ਫਿਲਮ ਦੇ ਨਿਰਮਾਤਾ ਪ੍ਰੀਆ ਤੇ ਸੰਦੀਪ ਕੌਰ ਹਨ ਤੇ ਫਿਲਮ ਦਾ ਨਿਰਦੇਸ਼ਨ ਅਵਿਨਾਸ਼ ਦਾਸ ਨੇ ਕੀਤਾ ਹੈ। ਫਿਲਮ ‘ਚ ਮੁੱਖ ਭੂਮਿਕਾ ‘ਚ ਸਵਰਾ ਭਾਸਕਰ ਨਾਲ ਸੰਜੇ ਮਿਸ਼ਰਾ, ਪੰਕਜ ਤ੍ਰਿਪਾਠੀ ਤੇ ਇਸ਼ਤਿਆਕ ਖਾਨ ਹਨ। ਫਿਲਮ 24 ਮਾਰਚ ਨੂੰ ਰਿਲੀਜ਼ ਹੋਵੇਗੀ।
ਇਹ ਫਿਲਮ ਇਕ ਗਾਇਕਾ ਦੀ ਜ਼ਿੰਦਗੀ ‘ਤੇ ਆਧਾਰਿਤ ਹੈ, ਜੋ ਬਿਹਾਰ ਦੇ ਆਰਾ ਦੀ ਰਹਿਣ ਵਾਲੀ ਹੈ ਅਤੇ ਆਪਣੇ ਸੈਕਸੀ ਤੇ ਉਤੇਜਕ ਗੀਤਾਂ ਲਈ ਮਸ਼ਹੂਰ ਹੋ ਜਾਂਦੀ ਹੈ। ਸਵਰਾ ਇਕ ਗਾਇਕਾ ਦੀ ਭੂਮਿਕਾ ‘ਚ ਹੈ, ਜਦਕਿ ਪੰਕਜ ਤ੍ਰਿਪਾਠੀ ਉਸ ਦੇ ਮੈਨੇਜਰ ਦੀ ਭੂਮਿਕਾ ਨਿਭਾਉਂਦਾ ਹੋਇਆ ਦਿਖਾਈ ਦੇਵੇਗਾ। ਉਥੇ ਹੀ, ਸੰਜੇ ਮਿਸ਼ਰਾ ਇਸ ਵਿਚ ਵਿਲੇਨ ਦੇ ਕਿਰਦਾਰ ‘ਚ ਦਿਖਾਈ ਦੇਵੇਗਾ।
ਆਪਣੀ ਇਸ ਦਿਲਚਸਪ ਫਿਲਮ ਬਾਰੇ ਸਵਰਾ ਦੱਸਦੀ ਹੈ, ”ਹੁਣ ਤਕ ਮੇਰੇ ਵੱਲੋਂ ਨਿਭਾਏ ਗਏ ਸਾਰੇ ਕਿਰਦਾਰਾਂ ਵਿਚੋਂ ਇਹ ਸ਼ਾਇਦ ਸਭ ਤੋਂ ਮੁਸ਼ਕਿਲ ਪਰ ਬਹੁਤ ਦਿਲਚਸਪ ਹੈ। ਮੁਸ਼ਕਿਲ ਇਸ ਲਈ ਕਿਉਂਕਿ ਮੈਂ ਇਸ ਤੋਂ ਪਹਿਲਾਂ ਸਾਡੇ ਸਮਾਜ ‘ਚ ਅਜਿਹੀ ਇਕਦਮ ਵੱਖਰੀ ਦੁਨੀਆ ਦੀ ਹੋਂਦ ਤੋਂ ਹੀ ਅਣਜਾਣ ਸੀ। ਯੂ-ਟਿਊਬ ‘ਤੇ ਅਨਾਰਕਲੀ ਵਰਗੀਆਂ ਗਾਇਕਾਵਾਂ ਦੇ ਵੀਡੀਓ ਦੇਖ ਕੇ ਮੈਨੂੰ ਕਾਫੀ ਪ੍ਰੇਰਣਾ ਮਿਲੀ ਹੈ। ਇਸ ਭੂਮਿਕਾ ਦੀ ਤਿਆਰੀ ਲਈ ਮੈਂ ਆਪਣੀ ਭਾਸ਼ਾ, ਗੱਲ ਕਰਨ ਦੇ ਲਹਿਜੇ ਆਦਿ ਨੂੰ ਬਦਲਣ ਲਈ ਵਰਕਸ਼ਾਪਸ ‘ਚ ਮਿਹਨਤ ਕੀਤੀ ਹੈ। ਇਸ ਫਿਲਮ ‘ਚ ਕੰਮ ਕਰਨਾ ਇਕ ਸ਼ਾਨਦਾਰ ਤਜਰਬਾ ਹੈ।”
ਫਿਲਮ ਦੇ ਨਿਰਮਾਤਾ ਸੰਦੀਪ ਕਪੂਰ ਅਨੁਸਾਰ ਇਹ ਵਿਸ਼ਾ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਰਿਹਾ ਹੈ ਅਤੇ ਜਿਸ ਤਰ੍ਹਾਂ ਦੀ ਫਿਲਮ ਤਿਆਰ ਹੋਈ ਹੈ ਅਤੇ ਸਾਰੇ ਕਲਾਕਾਰਾਂ ਨੇ ਜਿਹੋ ਜਿਹਾ ਸ਼ਾਨਦਾਰ ਅਭਿਨੈ ਇਸ ਵਿਚ ਕੀਤਾ ਹੈ, ਉਸ ਤੋਂ ਉਹ ਬਹੁਤ ਖੁਸ਼ ਹਨ।
Facebook Comment
Project by : XtremeStudioz