Close
Menu

ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ ਨਹੀਂ ਕੀਤਾ ਕੋਈ ਬਦਲਾਅ

-- 05 March,2015

ਟੋਰਾਂਟੋ, ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਕਿਹਾ ਕਿ ਜਨਵਰੀ ਵਿੱਚ ਘਟਾਏ ਗਏ ਰੇਟਾਂ ਉਹ ਸੰਤੁਸ਼ਟ ਹੈ। ਬੈਂਕ ਦਾ ਕਹਿਣਾ ਹੈ ਕਿ ਘਟਾਏ ਗਏ ਰੇਟਾਂ ਤੋਂ ਬਾਅਦ ਆਰਥਿਕਤਾ ਸਹੀ ਦਿਸ਼ਾ ਵੱਲ ਮੋੜਾ ਪਾਇਆ ਹੈ।
ਤੇਲ ਦੀ ਘੱਟ ਕੀਮਤ ਦੇ ਚੱਲਦਿਆਂ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ æ25 ਫੀਸਦੀ ਦੀ ਕਟੌਤੀ ਕਰਕੇ ਆਰਥਿਕ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਸੀ। ਉਸ ਤੋਂ ਬਾਅਦ ਤੇਲ ਦੀ ਕੀਮਤ ਵੀ ਸਥਿਰ ਹੈ ਅਤੇ ਆਪਣੀ ਭਵਿੱਖਬਾਣੀ ਵਿੱਚ ਕਿਹਾ ਹੈ ਕਿ ਕੈਨੇਡਾ ਦੀ ਆਰਥਿਕਤਾ ਨੂੰ ਰਿਸਕ ਘਟਿਆ ਹੈ।
ਰੋਇਲ ਬੈਂਕ ਆਫ ਕੈਨੇਡਾ ਦੇ ਆਰਥਿਕ ਮੁਖੀ ਕਰੇਗ ਰਾਈਟ ਦਾ ਕਹਿਣਾ ਹੈ ਕਿ ਹੁਣ ਇਸ ਦੇ ਇੱਥੇ ਸਥਿਰ ਰਹਿਣ ਦੀ ਆਸ ਹੈ ਅਤੇ ਸ਼ਾਇਦ ਇਹ ਸਦਾ ਲਈ ਇੱਥੇ ਹੀ ਰਹੇ। ਸੀæਆਈæਬੀæਸੀ ਦਾ ਵੀ ਕਹਿਣਾ ਹੈ ਕਿ ਹੁਣ ਸ਼ਾਇਦ ਅੱਗੇ ਹੋਰ ਵਿਆਜ ਦਰਾਂ ਘਟਾਏ ਜਾਣ ਦੀ ਲੋੜ ਨਾਂ ਪਵੇ।

Facebook Comment
Project by : XtremeStudioz