Close
Menu

ਬੈਂਕ ਆਫ ਕੈਨੇਡਾ ਹੁਣ ਹੋਰ ਸਸਤੇ ਨਹੀਂ ਕਰੇਗਾ ਕਰਜ਼ੇ

-- 11 September,2015

ਓਟਾਵਾ— ਬੈਂਕ ਆਫ ਕੈਨੇਡਾ ਨੇ ਆਪਣੀ ਵਿਆਜ ਦਰ ਨੂੰ 0.5 ‘ਤੇ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ। ਇਸ ਮੁਤਾਬਕ ਬੈਂਕਾਂ ਤੋਂ ਉਧਾਰ ਲੈਣ ਦੀ ਪ੍ਰਕਿਰਿਆ ਹੁਣ ਹੋਰ ਸਸਤੀ ਨਹੀਂ ਹੋਵੇਗੀ। ਕੁਝ ਅਰਥਸ਼ਾਸਤਰੀਆਂ ਨੂੰ ਵਿਸ਼ਵਾਸ ਸੀ ਕਿ ਸਾਲ ਦੇ ਅਖੀਰ ਤੱਕ ਵਿਆਜ ਦਰ ਨੂੰ ਹੋਰ ਘੱਟ ਕਰੇਕ ਕਰਜ਼ੇ ਸਸਤੇ ਕੀਤੇ ਜਾਣਗੇ ਪਰ ਇਸ ਲਈ ਆਰਥਿਕ ਸਥਿਤੀ ਵਿਚ ਸੁਧਾਰ ਹੋਣਾ ਲਾਜ਼ਮੀ ਸੀ।
ਇਸ ਸਾਲ ਬੈਂਕ ਆਫ ਕੈਨੇਡਾ ਨੇ ਇਸ ਸਾਲ ਵਿਚ ਦੋ ਵਾਰ ਆਪਣੀ ਬੈਂਚਮਾਰਕ ਵਿਆਜ ਦਰ ਵਿਚ ਕਟੌਤੀ ਕੀਤੀ। ਇਹ ਕਟੌਤੀ ਪਹਿਲੀ ਵਾਰ ਜਨਵਰੀ ਮਹੀਨੇ ਵਿਚ ਕੀਤੀ ਗਈ ਅਤੇ ਦੂਜੀ ਵਾਰ ਜੁਲਾਈ ਮਹੀਨੇ ਵਿਚ ਕੀਤੀ ਗਈ। ਇਨ੍ਹਾਂ ਕਟੌਤੀਆਂ ਦਾ ਮਕਸਦ ਉਧਾਰ ਲੈਣ ਦੀ ਪ੍ਰਕਿਰਿਆ ਨੂੰ ਸਸਤਾ ਬਣਾ ਕੇ ਆਰਥਿਕਤਾ ਵਿਚ ਤੇਜ਼ੀ ਲਿਆਉਣਾ ਹੁੰਦਾ ਹੈ।

Facebook Comment
Project by : XtremeStudioz