Close
Menu

ਬੈਂਕ ਮੁਲਾਜ਼ਮ ਨੂੰ ਧੋਖਾਧੜੀ ਦੇ ਦੋਸ਼ ‘ਚ ਜੇਲ੍ਹ ਦੀ ਸਜ਼ਾ

-- 30 December,2013

prisonਐਡਮਿੰਟਨ ,30 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਐਡਮਿੰਟਨ ਦੇ ਨੇੜੇ ਵਸਦੇ ਸ਼ਹਿਰ ਹਿਨਟਨ ‘ਚ ਰਾਇਲ ਬੈਂਕ ਦੇ 42 ਸਾਲਾ ਕਰਮਚਾਰੀ ਮਾਈਕਲ ਸਪੈਰੋ ਨੂੰ ਗਾਹਕਾਂ ਨਾਲ 11 ਲੱਖ ਦੀ ਠਗੀ ਕਰਨ ਦੇ ਦੋਸ਼ ‘ਚ 3 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ 926,019.73 ਦਾ ਜ਼ੁਰਮਾਨਾ ਵੀ ਕੀਤਾ ਗਿਆ ਹੈ।

ਮਾਈਕਲ ਨੇ ਇਹ ਧੋਖਾਧੜੀ ਮਈ, 2001 ਤੋਂ ਅਗਸਤ 2007 ਤੱਕ ਰਾਇਲ ਬੈਂਕ ਦੇ ਗਾਹਕਾਂ ਦੇ ਖਾਤਿਆਂ ‘ਚ ਕੀਤੀ ਸੀ। ਇਸੇ ਧੋਖਾਧੜੀ ਅਧੀਨ ਉਸ ਨੇ ਬੈਂਕ ਦੇ ਗਾਹਕਾਂ ਨਾਲ ਕਾਫੀ ਹੇਰ-ਫੇਰ ਕੀਤਾ ਪਰ ਸੱਚ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਤਿੰਨ ਸਾਲਾਂ ਦੀ ਸਜ਼ਾ ਸੁਣਾਈ ਗਈ।

Facebook Comment
Project by : XtremeStudioz