Close
Menu

ਬੈਚਲਰ ਤੋਂ ਅੱਗੇ ਪੜ੍ਹਾਈ ਨਾ ਕਰ ਪਾਉਣ ਦਾ ਅਫਸੋਸ ਹੈ: ਕਰੀਨਾ

-- 08 November,2013

ਮੁੰਬਈ—ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕਰੀਨਾ ਕਪੂਰ ਖਾਨ ਦਾ ਕਹਿਣਾ ਹੈ ਕਿ ਉਸ ਨੂੰ ਬੈਚਲਰ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਅੱਗੇ ਪੜ੍ਹਾਈ ਨਾ ਕਰ ਪਾਉਣ ਦਾ ਅਫਸੋਸ ਹੈ। ਉਸ ਦਾ ਕਹਿਣਾ ਹੈ ਕਿ ਪਿੰਡ ਹੋਵੇ ਜਾਂ ਸ਼ਹਿਰ ਪੜ੍ਹਾਈ ਸਭ ਤੋਂ ਜ਼ਰੂਰੀ ਹੈ। ਪੜ੍ਹਾਈ ਦਾ ਅਸਰ ਖੁਦ ‘ਚ ਹੀ ਦਿਖਾਈ ਦਿੰਦਾ ਹੈ। ਸਿੱਖਿਆ ਬਹੁਤ ਜ਼ਰੂਰੀ ਹੈ ਅਤੇ ਉਸਦਾ ਮੰਨਣਾ ਹੈ ਕਿ ਸਾਨੂੰ ਬੱਚਿਆਂ ਨੂੰ ਪੜ੍ਹਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਬਚਿਆਂ ਨੂੰ ਸਕੂਲ ਕਾਲਜ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਕਰੀਨਾ ਨੇ ਕਿਹਾ ਕਿ ਉਸ ਦਾ ਰੁਝਾਨ ਫਿਲਮਾਂ ਵਲ ਸੀ ਜਿਸ ਕਾਰਨ ਉਹ ਅੱਗੇ ਨਹੀਂ ਪੜ੍ਹ ਸਕੀ। ਜ਼ਿਕਰਯੋਗ ਹੈ ਕਿ ਕਰੀਨਾ ਕਪੂਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 20 ਸਾਲ ਦੀ ਉਮਰ ‘ਚ ਕੀਤੀ ਸੀ। ਫਿਲਮਾਂ ‘ਚ ਰੁਝੇ ਰਹਿਣ ਦੇ ਕਾਰਨ ਕਰੀਨਾ ਕਪੂਰ ਬੈਚਲਰ ਤੋਂ ਬਾਅਦ ਆਪਣੀ ਅੱਗੇ ਦੀ ਪੜ੍ਹਾਈ ਨਹੀਂ ਕਰ ਸਕੀ।

 
Facebook Comment
Project by : XtremeStudioz