Close
Menu

‘ਬੈਟਗਰਲ’ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਪ੍ਰਿਯੰਕਾ ਚੋਪੜਾ

-- 06 June,2017

ਮੁੰਬਈ— ਹਾਲੀਵੁੱਡ ਫਿਲਮ ‘ਬੇਵਾਚ’ ਸਟਾਰ ਪ੍ਰਿਯੰਕਾ ਚੋਪੜਾ ਦੀ ਨਜ਼ਰ ਹੁਣ ਸੁਪਰਹੀਰੋ ਦਾ ਕਿਰਦਾਰ ਨਿਭਾਉਣ ‘ਤੇ ਹੈ। ਇਸ ਸਾਲ ਦੀ ਸ਼ੁਰੂਆਤ ‘ਚ ਇਕ ਨਵੀਂ ਫਿਲਮ ‘ਬੈਟਗਰਲ’ ਦਾ ਐਲਾਨ ਕੀਤਾ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਅਤੇ ਲੇਖਕ ਜੋਸ ਵੇਡਨ ਵੱਲੋਂ ਕੀਤਾ ਜਾਵੇਗਾ। ਇਸ ਫਿਲਮ ਲਈ ਲੀਡ ਅਭਿਨੇਤਰੀ ਦੀ ਤਲਾਸ਼ ਜਾਰੀ ਹੈ ਤੇ ਅਜਿਹਾ ਕਿਹਾ ਜਾ ਰਿਹਾ ਹੈ ਕਿ ਪ੍ਰਿਯੰਕਾ ਆਪਣਾ ਨਾਂ ਇਸ ਲਿਸਟ ‘ਚ ਸ਼ੁਮਾਰ ਕਰ ਚੁੱਕੀ ਹੈ। 
ਸੂਤਰਾਂ ਮੁਤਾਬਕ ਪ੍ਰਿਯੰਕਾ ਦਾ ਕਹਿਣਾ ਹੈ ਕਿ ਮੈਂ ਅਮਰੀਕਾ ‘ਚ ਕੰਮ ਕਰ ਰਹੀ ਹਾਂ ਅਤੇ ਮੈਂ ਨਿਸ਼ਚਿਤ ਰੂਪ ਨਾਲ ਸੁਪਰਹੀਰੋ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮੈਂ ਅਮਰੀਕੀ ਫਿਲਮਾਂ ਬਾਰੇ ਸੋਚਦੀ ਹਾਂ ਤਾਂ ਮੇਰੇ ਦਿਲ ‘ਚ ਸੁਪਰਹੀਰੋ ਦਾ ਖਿਆਲ ਆਉਂਦਾ ਹੈ। ਇਸ ਲਈ ਮੈਂ ਨਿਸ਼ਚਿਤ ਰੂਪ ਨਾਲ ਸੁਪਰਹੀਰੋ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ ਅਤੇ ਇਸ ਨੂੰ ਲੈ ਕੇ ਮੇਰੇ ਅੰਦਰ ਸੁਪਰਪਾਵਰ ਇੱਛਾ ਹੈ, ਮੈਂ ਨਹੀਂ ਜਾਣਦੀ ਪਰ ਬੈਟਗਰਲ ਵਧੀਆ ਰਹੇਗਾ। ਇਸ ਤੋਂ ਇਲਾਵਾ ਹਾਲ ਹੀ ‘ਚ ਰਿਲੀਜ਼ ਹੋਈ ‘ਬੇਵਾਚ’ ‘ਚ ਪ੍ਰਿਯੰਕਾ ਵਿਲੇਨ ਦੇ ਕਿਰਦਾਰ ‘ਚ ਨਜ਼ਰ ਆਈ ਸੀ।

Facebook Comment
Project by : XtremeStudioz