Close
Menu

ਬੈਡਮਿੰਟਨ: ਵਿਸ਼ਵ ਰੈਂਕਿੰਗਜ਼ ’ਚ ਸ੍ਰੀਕਾਂਤ ਚੌਥੇ ਨੰਬਰ ’ਤੇ

-- 26 December,2014

ਨਵੀਂ ਦਿੱਲੀ, ਨੌਜਵਾਨ ਕਿਦਾਂਬੀ ਸ੍ਰੀਕਾਂਤ ਨੇ ਵਿਸ਼ਵ ਬੈਡਮਿੰਟਨ ’ਚ ਅੱਗੇ ਵਧਣਾ ਜਾਰੀ ਰੱਖਿਆ ਹੈ ਤੇ ਉਹ ਸੈਸ਼ਨ ਦੇ ਆਖ਼ਿਰ ’ਚ ਦੁਨੀਆਂ ਦੇ ਸਿਖ਼ਰਲੇ ਪੰਜ ਖਿਡਾਰੀਆਂ ’ਚ ਸ਼ਾਮਲ ਹੋ ਗਿਆ ਹੈ। ਇਸ ਸਾਲ ਦੇ ਸ਼ੁਰੂ ’ਚ 40 ਤੋਂ ਵੱਧ ਦੀ ਰੈਂਕਿੰਗ ਰੱਖਣ ਵਾਲਾ ਸ੍ਰੀਕਾਂਤ ਵਿਸ਼ਵ ਬੈਡਮਿੰਟਨ ਦੀ ਤਾਜ਼ਾ ਰੈਂਕਿੰਗਜ਼ ’ਚ ਆਪਣੇ ਕਰੀਅਰ ਦੇ ਸਭ ਤੋਂ ਵਧੀਆ ਚੌਥੇ ਸਥਾਨ ’ਤੇ ਪਹੁੰਚੇ ਗਿਆ ਹੈ ਤੇ ਉਹ ਸਿਖ਼ਰਲੇ ਪੰਜ ’ਚ ਜਗ੍ਹਾ ਬਣਾਉਣ ਵਾਲਾ ਤੀਜਾ ਭਾਰਤੀ ਪੁਰਸ਼ ਖਿਡਾਰੀ ਬਣ ਗਿਆ ਹੈ। ਚਾਈਨਾ ਸੁਪਰ ਸੀਰੀਜ਼ ਪ੍ਰੀਮੀਅਰ ਜਿੱਤਣ ਤੋਂ ਬਾਅਦ ਹਾਂਗਕਾਂਗ ਤੇ ਦੁਬਈ ’ਚ ਸੈਮੀ ਫਾਈਨਲ ’ਚ ਪਹੁੰਚਣ ਵਾਲਾ  ਸ੍ਰੀਕਾਂਤ ਦੋ ਸਥਾਨ ਅੱਗੇ ਵਧਿਆ ਹੈ।

Facebook Comment
Project by : XtremeStudioz