Close
Menu

ਬੈਡਮਿੰਟਨ: ਸਾਇਨਾ ਕੋਰੀਆ ਓਪਨ ਦੇ ਸੈਮੀ ਫਾਈਨਲ ’ਚ

-- 28 September,2018

ਸਿਓਲ, ਭਾਰਤ ਦੀ ਅੱਵਲ ਦਰਜੇ ਦੀ ਖਿਡਾਰਨ ਸਾਇਨਾ ਨੇਹਵਾਲ ਨੇ ਵੀਰਵਾਰ ਨੂੰ ਇੱਥੇ ਛੇ ਲੱਖ ਡਾਲਰ ਇਨਾਮੀ ਰਾਸ਼ੀ ਵਾਲੇ ਬੀਐੱਮਡਬਲਿਊ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਕੋਰੀਆ ਓਪਨ ਵਿੱਚ ਕੋਰੀਆ ਦੀ ਕਿਮ ਗਾ ਇਊਨ ਨੂੰ ਹਰਾ ਕੇ ਕੁਆਰਟ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸਾਇਨਾ ਨੇ 37 ਮਿੰਟਾਂ ਤੱਕ ਚੱਲੇ ਮਹਿਲਾ ਸਿੰਗਲਜ਼ ਪ੍ਰੀ ਕੁਆਰਟਰ ਫਾਈਨਲ ਵਿੱਚ ਕਿਮ ਗਾ ਇਊਨ ਨੂੰ 21-18, 21-18 ਨਾਲ ਹਰਾ ਦਿੱਤਾ।
ਇਸ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਤੇ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਪੰਜਵਾਂ ਦਰਜਾ ਸਾਇਨਾ ਦਾ ਸਾਹਮਣਾ ਹੁਣ 2017 ਦੀ ਵਿਸ਼ਵ ਚੈਂਪੀਅਨ ਤੇ ਤੀਜਾ ਦਰਜਾ ਪ੍ਰਾਪਤ ਜਾਪਾਨੀ ਖਿਡਾਰਨ ਨੋਜੋਮੀ ਓਕੂਹਾਰਾ ਨਾਲ ਹੋਵੇਗਾ। ਸਾਇਨਾ ਦਾ ਓਕੂਹਾਰਾ ਖ਼ਿਲਾਫ਼ ਰਿਕਾਰਡ 6-3 ਦਾ ਰਿਹਾ ਹੈ ਪਰ ਉਹ ਪਿਛਲੇ ਦੋ ਮੁਕਾਬਲਿਆਂ ਵਿੱਚ ਜਾਪਾਨੀ ਖਿਡਾਰਨ ਤੋਂ ਹਾਰ ਗਈ ਸੀ।
ਭਾਰਤੀ ਖਿਡਾਰਨ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ 10-2 ਨਾਲ ਬੜ੍ਹਤ ਬਣਾ ਲਈ ਤੇ ਬਰੇਕ ਤੱਕ ਇਹ ਅੰਤਰ 11-8 ਹੋ ਗਿਆ। ਇਸ ਤੋਂ ਬਾਅਦ ਸਾਇਨਾਂ ਨੇ ਦਬਦਬਾ ਕਾਇਮ ਰੱਖਿਆ ਤੇ ਉਹ 16-10 ਤੋਂ ਅੱਗੇ ਹੋ ਗਈ ਪਰ ਕੋਰਿਆਈ ਖਿਡਾਰਨ ਨੇ ਲਗਾਤਾਰ ਛੇ ਅੰਕ ਬਣਾ ਕੇ 18-18 ਤੋਂ ਬਰਾਬਰੀ ਕਰ ਲਈ।
ਸਾਇਨਾ ਨੇ ਇਹ ਯਕੀਨੀ ਬਣਾਇਆ ਕਿ ਉਹ ਪਿਛੜੇ ਨਾ ਅਤੇ ਉਸ ਨੇ ਜ਼ਰੂਰੀ ਤਿੰਨ ਅੰਕ ਹਾਸਲ ਕਰ ਕੇ ਸ਼ੁਰੂਆਤੀ ਗੇਮ ਜਿੱਤ ਲਈ। ਕਿਮ ਨੇ ਦੂਜੀ ਗੇਮ ’ਚ ਵਾਪਸੀ ਕਰਦੇ ਹੋਏ 8-1 ਦੀ ਬੜ੍ਹਤ ਬਣਾ ਲਈ ਪਰ ਸਾਇਨਾ ਨੇ ਤਜ਼ਰਬੇ ਦਾ ਫਾਇਦਾ ਉਠਾਇਆ ਅਤੇ ਜਲਦੀ ਹੀ ਵਾਪਸੀ ਕਰਦੇ ਹੋਏ ਸਕੋਰ 10-13 ਕਰ ਲਿਆ। ਉਸ ਤੋਂ ਬਾਅਦ ਉਸ ਨੇ ਲਗਾਤਾਰ ਸੱਤ ਅੰਕ ਬਣਾ ਕੇ 17-13 ਨਾਲ ਬੜ੍ਹਤ ਬਣਾ ਲਈ। ਉਪਰੰਤ ਸਾਇਨਾ ਨੂੰ ਥੋੜੀ ਜਿਹੀ ਪ੍ਰੇਸ਼ਾਨੀ ਵੀ ਨਹੀਂ ਹੋਈ।

Facebook Comment
Project by : XtremeStudioz