Close
Menu

ਬੈਲਜੀਅਮ ਦੇ ਪ੍ਰਧਾਨ ਮੰਤਰੀ ਚਾਰਲਸ ਮਿਸ਼ੇਲ ਨੇ ਅਸਤੀਫ਼ਾ ਦਿਤਾ

-- 20 December,2018

ਬ੍ਰੱਸਲਸ, 20 ਦਸੰਬਰ – ਬੈਲਜੀਅਮ ਦੇ ਪ੍ਰਧਾਨ ਮੰਤਰੀ ਚਾਰਲਸ ਮਿਸ਼ੇਲ ਨੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਉਨ੍ਹਾਂ ਨੇ ਪਾਰਲੀਮੈਂਟ ਨੂੰ ਸੰਬੋਧਨ ਕਰਦੇ ਹੋਏ ਇਸ ਅਸਤੀਫੇ ਦਾ ਐਲਾਨ ਕੀਤਾ।
ਵਰਨਣ ਯੋਗ ਹੈ ਕਿ ਸ਼ਰਣਾਰਥੀਆਂ ਬਾਰੇ ਯੂ ਐੱਨ ਓ ਦੇ ਸੰਸਾਰ ਸਮੱਝੌਤੇ ਦਾ ਸਮਰਥਨ ਕਰਨ ਪਿੱਛੋਂ ਗਠਜੋੜ ਦੀ ਸਭ ਤੋਂ ਵੱਡੀ ਪਾਰਟੀ ਨੇ ਉਨ੍ਹਾਂ ਦੀ ਸਰਕਾਰ ਦਾ ਸਮਰਥਨ ਵਾਪਸ ਲੈ ਲਿਆ ਸੀ। ਇਸ ਪਿੱਛੋਂ ਇਸ ਸਰਕਾਰ ਉਤੇ ਦਬਾਅ ਵਧ ਰਿਹਾ ਸੀ। ਪਿਛਲੇ ਦਿਨੀਂ ਕਰੀਬ 5,500 ਲੋਕਾਂ ਨੇ ਇਸ ਦੇਸ਼ ਵਿੱਚ ਸ਼ਰਣਾਰਥੀ ਮੁੱਦੇ ਉੱਤੇ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਸੀ। ਚਾਰਲਸ ਮਿਸ਼ੇਲ ਨੇ ਬੈਲਜੀਅਮ ਦੇ ਪਾਰਲੀਮੈਂਟ ਮੈਂਬਰ ਨੂੰ ਕਿਹਾ ਕਿ ਉਹ ਅਪਣੇ ਅਸਤੀਫਾ ਪੇਸ਼ ਕਰਨ ਦਾ ਫ਼ੈਸਲਾ ਲੈ ਚੁੱਕੇ ਹਨ ਅਤੇ ਇਸ ਬਾਰੇ ਕਿੰਗ ਨੂੰ ਸੂਚਿਤ ਕਰਨ ਚੱਲੇ ਹਨ। ਪਾਰਲੀਮੈਂਟ ਦੀ ਮੰਗ ਸੀ ਕਿ ਮਿਸ਼ੇਲ ਦੀ ਸਰਕਾਰ ਭਰੋਸੇ ਦੇ ਵੋਟ ਦਾ ਸਾਹਮਣਾ ਕਰੇ, ਪਰ ਉਹ ਇਸ ਤੋਂ ਇਨਕਾਰ ਕਰਦੇ ਆਏ ਸਨ। 
ਇਸ ਤੋਂ ਪਹਿਲਾਂ ਰਾਸ਼ਟਰਵਾਦੀ ਪਾਰਟੀ ਨੇ ਸ਼ਰਨਾਰਥੀ ਮੁੱਦੇ ਉਤੇ ਮਿਸ਼ੇਲ ਨੂੰ ਸਮਰਥਨ ਦੇਣ ਤੋਂ ਨਾਂਹ ਕਰ ਦਿਤੀ ਸੀ। ਮਿਸ਼ੇਲ ਦਾ ਕਹਿਣਾ ਸੀ ਕਿ ਯੂ ਐੱਨ ਓ ਦੇ ਸ਼ਰਨਾਰਥੀ ਸਮੱਝੌਤੇ ਉੱਤੇ ਅਮਲ ਕੀਤਾ ਜਾਵੇ। ਉਨ੍ਹਾਂ ਦੇ ਇਸ ਕਦਮ ਤੋਂ ਬਾਅਦ ਬੈਲਜੀਅਮ ਨੂੰ ਤੁਰੰਤ ਚੋਣਾਂ ਲਈ ਤਿਆਰ ਰਹਿਣਾ ਹੋਵੇਗਾ। ਘੱਟ ਗਿਣਤੀ ਸਰਕਾਰ ਕੋਲ ਪਾਰਲੀਮੈਂਟ ਵਿੱਚ ਲੋੜ ਜੋਗਾ ਸਮਰਥਨ ਨਹੀਂ ਹੈ, ਇਸ ਲਈ ਤੈਅ ਕੀਤੇ ਗਏ ਸਮੇਂ ਤੋਂ ਪਹਿਲਾਂ ਚੋਣ ਜਰੂਰੀ ਹੋ ਜਾਵੇਗੀ।

Facebook Comment
Project by : XtremeStudioz