Close
Menu

ਬੈਲਿਸ ਬਣਿਆ ਇੰਗਲੈਂਡ ਦਾ ਪਹਿਲਾ ਆਸਟ੍ਰੇਲੀਆਈ ਕੋਚ

-- 27 May,2015

ਲੰਡਨ, ਆਸਟ੍ਰੇਲੀਆ ਦਾ ਟ੍ਰੇਵਰ ਬੈਲਿਸ ਇੰਗਲੈਂਡ ਕ੍ਰਿਕਟ ਟੀਮ ਦਾ ਨਵਾਂ ਕੋਚ ਬਣ ਗਿਆ ਹੈ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਮੰਗਲਵਾਰ ਨੂੰ ਬੈਲਿਸ ਨੂੰ ਨਵਾਂ ਕੋਚ ਬਣਾਉਣ ਦਾ ਐਲਾਨ ਕੀਤਾ। 52 ਸਾਲਾ ਬੈਲਿਸ ਨੇ ਪੀਟਰ ਮੂਰਸ ਦੇ ਸਥਾਨ ‘ਤੇ ਇਹ ਅਹੁਦਾ ਸੰਭਾਲਿਆ ਹੈ, ਜਿਸ ਨੂੰ ਇਸ ਸਾਲ ਵਿਸ਼ਵ ਕੱਪ ਤੇ ਫਿਰ ਵੈਸਟਇੰਡੀਜ਼ ਵਿਰੁੱਧ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ। ਬੈਲਿਸ ਇਸ ਤੋਂ ਪਹਿਲਾਂ ਸਾਲ 2011 ਵਿਚ ਸ਼੍ਰੀਲੰਕਾ ਦਾ ਕੋਚ ਰਹਿ ਚੁੱਕਾ ਹੈ ਤੇ ਉਸਦੀ ਅਗਵਾਈ ਵਿਚ ਸ਼੍ਰੀਲੰਕਾ ਨੇ ਵਿਸ਼ਵ ਕੱਪ ਦੇ ਫਾਈਨਲ ਤਕ ਦਾ ਸਫਰ ਤੈਅ ਕੀਤਾ ਸੀ। ਬੈਲਿਸ ਇਸਦੇ ਇਲਾਵਾ ਆਸਟ੍ਰੇਲੀਆ ਨੂੰ ਰਾਜ ਪੱਧਰੀ ਟੀਮ ਨਿਊ ਸਾਊਥ ਵੇਲਸ ਤੇ ਆਈ. ਪੀ. ਐੱਲ. ਲੀਗ ਵਿਚ ਖੇਡਣ ਵਾਲੀ ਕੇ. ਕੇ. ਆਰ. ਟੀਮ ਨੂੰ ਵੀ ਕੋਚਿੰਗ ਦੇ ਚੁੱਕੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਇੰਗਲੈਂਡ ਨੇ ਕਿਸੇ ਆਸਟ੍ਰੇਲੀਆਈ ਕੋਚ ਨੂੰ ਆਪਣਾ ਕੋਚ ਨਿਯੁਕਤ ਕੀਤਾ ਹੈ।

Facebook Comment
Project by : XtremeStudioz