Close
Menu

ਬੈਲੇਟ ਪੇਪਰ ਨਾਲ ਵੋਟਾਂ ਨਹੀਂ ਪੁਆਈਆਂ ਜਾ ਸਕਦੀਆਂ : ਸੁਪਰੀਮ ਕੋਰਟ

-- 22 November,2018

ਨਵੀਂ ਦਿੱਲੀ—ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਦੀ ਥਾਂ ਬੈਲੇਟ ਪੇਪਰ ਰਾਹੀਂ ਵੋਟਾਂ ਪੁਆਏ ਜਾਣ ਸਬੰਧੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਵੀਰਵਾਰ ਰੱਦ ਕਰ ਦਿੱਤਾ। ‘ਨਿਆਏ ਭੂਮੀ’ ਨਾਮੀ ਇਕ ਐੱਨ. ਜੀ. ਓ. ਨੇ ਵਿਧਾਨ ਸਭਾਵਾਂ ਅਤੇ ਲੋਕ ਸਭਾ ਦੀਆਂ ਚੋਣਾਂ ਲਈ ਬੈਲੇਟ ਪੇਪਰ ਦੀ ਵਰਤੋਂ ਬਾਰੇ ਸੁਪਰੀਮ ਕੋਰਟ ਨੂੰ ਦਖਲ ਦੇਣ ਲਈ ਬੇਨਤੀ ਕੀਤੀ ਸੀ। ਐੱਨ. ਜੀ. ਓ. ਨੇ ਕਿਹਾ ਸੀ ਕਿ ਈ. ਵੀ. ਐੱਮ. ਦੀ ਦੁਰਵਰਤੋਂ ਕਰ ਕੇ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿਚ ਚੋਣਾਂ ਦੇ ਨਤੀਜੇ ਲਿਆਂਦੇ ਜਾ ਸਕਦੇ ਹਨ। ਇਸ ਲਈ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਬੈਲੇਟ ਪੇਪਰ ਨਾਲ ਕਰਵਾਈਆਂ ਜਾਣ। ਸੁਪਰੀਮ ਕੋਰਟ ਨੇ ਦਲੀਲ ਨੂੰ ਨਾ ਮੰਨਦਿਆਂ ਪਟੀਸ਼ਨ ਨੂੰ ਰੱਦ ਕਰ ਦਿੱਤਾ।

Facebook Comment
Project by : XtremeStudioz