Close
Menu

ਬੋਨੀ ਕਪੂਰ ਨੂੰ ਮਿਲੀ ਜ਼ਾਨੋਂ ਮਾਰਨ ਦੀ ਧਮਕੀ

-- 10 September,2013

Boney-Kapoor

ਮੁੰਬਈ- ਬਾਲੀਵੁੱਡ ਪ੍ਰੋਡਿਊਸਰ ਬੋਨੀ ਕਪੂਰ ਨੂੰ ਫੋਨ ‘ਤੇ ਇਕ ਅਣਪਛਾਤੇ ਵਿਅਕਤੀ ਨੇ ਜ਼ਾਨੋਂ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਪੁਲਸ ਨੇ ਵੀਰਵਾਰ ਨੂੰ ਇਹ ਦੱਸਿਆ ਕਿ ਧਮਕੀ ਦੇਣ ਵਾਲਾ ਵਿਅਕਤੀ  ਅੰਡਰਵੱਰਲਡ ਡਾਨ ਰਵੀ ਪੁਜਾਰੀ ਗਿਰੋਹ ਦੇ ਨਾਲ ਜੁੜਿਆ ਹੋ ਸਕਦਾ ਹੈ। ਧਮਕੀ ਭਰੇ ਫੋਨ ਬਾਰੇ ਜਾਣਕਾਰੀ ਦਿੰਦੇ ਹੋਏ ਓਸ਼ੀਵਾਰਾ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਧਮਕੀ ਦੇਣ ਵਾਲੇ ਨੇ ਇਹ ਕਹਿੰਦੇ ਹੋਏ ਜ਼ਾਨ ਤੋਂ ਮਾਰਨ ਦੀ ਗੱਲ ਕੀਤੀ ਕਿ ਫ਼ਿਲਮ ਪ੍ਰੋਡਿਊਸਰ ਦੇ ਕਾਰਨ ਉਸ ਦੇ 2 ਲੋਕ ਗ੍ਰਿਫਤਾਰ ਹੋ ਚੁੱਕੇ ਹਨ ਅਤੇ ਹੁਣ ਧਮਕੀ ਦੇਣ ਵਾਲਾ ਵਿਅਕਤੀ ਇਸ ਦਾ ਬਦਲਾ ਲੈਣਾ ਚਾਹੁੰਦਾ ਹੈ। ਪੁਲਸ ਦੇ ਮੁਤਾਬਕ , ਫੋਨ ਕਰਨ ਵਾਲੇ ਵਿਅਕਤੀ ਨੇ ਮਸ਼ਹੂਰ ਅਭਿਨੇਤਰੀ ਸ਼੍ਰੀ ਦੇਵੀ ਦੇ ਪਤੀ ਬੋਨੀ ਕਪੂਰ ਨੂੰ ਜ਼ਾਨ ਤੋਂ ਮਾਰਨ ਦੀ ਧਮਕੀ ਦਿੱਤੀ । ਬੋਨੀ ਦੇ ਇਕ ਕਰੀਬੀ  ਦੋਸਤ ਨੇ ਪੀ.ਟੀ.ਆਈ ਨੂੰ ਦੱਸਿਆ ਕਿ ਬੋਨੀ ਕਪੂਰ ਨੂੰ ਪਿੱਛਲੇ 2 ਦਿਨ੍ਹਾਂ ਤੋਂ ਧਮਕੀ ਭਰੇ ਫੋਨ ਅਤੇ ਸੰਦੇਸ਼ ਮਿਲ ਰਹੇ ਸੀ ਪਰ ਕਿਸੀ ਖਾਸ ਤਰ੍ਹਾਂ ਦੀ ਕੋਈ ਮੰਗ ਨਹੀ ਕੀਤੀ ਗਈ ਸੀ। ਪਿਛਲੇ ਸਾਲ ਫਰਵਰੀ ‘ਚ ਉੱਪ-ਨਗਰੀ ਅੰਧੇਰੀ ‘ਚ ਸਥਿਤ ਬੋਣੀ ਦੇ ਬੰਗਲੇ ‘ਚ ਨਕਦ ਅਤੇ ਗਹਿਣੇ ਕੁੱਲ 6 ਲੱਖ ਦਾ ਸਾਮਾਨ ਚੋਰੀ ਹੋ ਗਿਆ ਸੀ। ਇਸ ਸਿਲਸਿਲੇ ‘ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

Facebook Comment
Project by : XtremeStudioz