Close
Menu

ਬੋਪੰਨਾ ਅਤੇ ਐਡਵਰਡ ਦੀ ਜੋੜੀ ਸੈਮੀਫਾਈਨਲ ‘ਚ

-- 20 September,2013

rohan_bopanna_-500x360

ਨਵੀਂ ਦਿੱਲੀ—20 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤ ਦੇ ਰੋਹਨ ਬੋਪੰਨਾ ਅਤੇ ਐਡਵਰਡ ਰੋਜ਼ਰ ਵੈਸਲੀਨ ਦੀ ਟਾਪ ਸੀਡ ਜੋੜੀ ਨੇ ਅਮਰੀਕਾ ਦੇ ਨਿਕੋਲਸ ਮੁਨਰੋ ਅਤੇ ਜਰਮਨੀ ਦੇ ਸਾਈਮਨ ਸਟੇਡਲਰ ਨੂੰ 6-3, 6-3 ਨਾਲ ਹਰਾ ਕੇ ਫਰਾਂਸ ਦੇ ਮੈਟਰਜ਼ ‘ਚ ਚੱਲ ਰਹੀ ਚਾਰ ਲੱਖ ਦਸ ਹਜ਼ਾਰ 200 ਡਾਲਰ ਦੀ ਮੋਸੇਲ ਓਪਨ ਏ.ਟੀ.ਪੀ. ਟੂਰ ਦੇ ਸੈਮੀਫਾਈਨਲ ‘ਚ ਥਾਂ ਬਣਾ ਲਈ ਹੈ। ਬੋਪੰਨਾ ਅਤੇ ਵੈਸਲੀਨ ਨੂੰ ਫਾਈਨਲ ‘ਚ ਪਹੁੰਚਣ ਲਈ ਸਟੀਡਨ ਦੇ ਯੋਹਾਨ ਬਰੂਨਸਟਰਮ ਅਤੇ ਦੱਖਣੀ ਅਫਰੀਕਾ ਦੇ ਰਾਵੇਨ ਕਾਲਸੇਨ ਨਾਲ ਮੁਕਾਬਲਾ ਹੋਵੇਗਾ। ਬਰੂਨਸਟਰਮ ਅਤੇ ਕਲਾਸੇਨ ਨੇ ਕੁਆਰਟਰ ਫਾਈਨਲ ‘ਚ ਐੱਲਰਿਚ ਜੋਨਾਥਨ ਅਤੇ ਐਂਡੀ ਰਾਮ ਦੀ ਜੋੜੀ ਨੂੰ 6-4,6-4 ਨਾਲ ਹਰਾਇਆ।

Facebook Comment
Project by : XtremeStudioz