Close
Menu

ਬੋਪੰਨਾ ਚੋਟੀ ਪੰਜ ‘ਚ, ਸਾਨੀਆ ਸਰਵਸ੍ਰੇਸ਼ਠ ਰੈਂਕਿੰਗ ‘ਤੇ

-- 08 October,2013

ਨਵੀਂ ਦਿੱਲੀ- ਭਾਰਤ ਦਾ ਰੋਹਨ ਬੋਪੰਨਾ ਜਾਪਾਨ ਓਪਨ ਵਿਚ ਡਬਲਜ਼ ਖਿਤਾਬ ਜਿੱਤਣ ਦੀ ਬਦੌਲਤ ਸੋਮਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਵਿਚ ਚੋਟੀ ਪੰਜ ਡਬਲਜ਼ ਖਿਡਾਰੀਆਂ ਵਿਚ ਪਹੁੰਚ ਗਿਆ ਹੈ ਜਦਕਿ ਸਾਨੀਆ ਮਿਰਜ਼ਾ ਨੇ ਚਾਇਨਾ ਓਪਨ ਵਿਚ ਖਿਤਾਬ ਜਿੱਤਣ ਦੇ ਨਾਲ ਹੀ ਆਪਣੀ ਸਰਵਸ੍ਰੇਸ਼ਠ ਡਬਲਜ਼ ਰੈਂਕਿੰਗ ਦੀ ਬਰਾਬਰੀ ਕਰ ਲਈ ਹੈ।
ਬੋਪੰਨਾ ਤੇ ਉਸ਼ਦੇ ਫਰਾਂਸੀਸੀ ਜੋੜੀਦਾਰ ਐਡਵਰਡ ਰੋਜਰ ਵੇਸੇਲਿਨ ਨੇ ਜਾਪਾਨ ਓਪਨ ਵਿਚ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਿਆ ਸੀ। ਸਾਨੀਆ ਨੇ ਜ਼ਿੰਬਾਬਵੇ  ਦੀ ਆਪਣੀ ਜੋੜੀਦਾਰ ਕਾਰਾ ਬਲੇਕ ਦੇ ਨਾਲ ਚਾਇਨਾ ਓਪਨ ਦਾ ਡਬਲਜ਼ ਖਿਥਾਬ ਜਿੱਤਿਆ ਜਿਸ ਨਾਲ ਉਨ੍ਹਾਂ ਨੂੰ 500 ਰੈਂਕਿੰਗ ਅੰਕ  ਮਿਲੇ। ਸਾਨੀਆ ਨੇ ਇਸ ਖਿਤਾਬੀ ਜਿੱਤ ਨਾਲ ਆਪਣੀ ਪੁਜੀਸ਼ਨ ਵਿਚ ਇਕ ਸਥਾਨ ਦਾ ਸੁਧਾਰ ਕੀਤਾ  ਤੇ ਉਹ 11ਵੇਂ ਨੰਬਰ ‘ਤੇ ਪਹੁੰਚ ਗਈ ਹੈ।
ਇਸ ਵਿਚਾਲੇ ਭਾਰਤ ਦੇ ਨੰਬਰ ਇਕ ਸਿੰਗਲਜ਼ ਖਾਡਰੀ ਸੋਮਦੇਵ ਦੇਵਵਰਮਨ ਨੇ ਆਪਣੀ ਰੈਂਕਿੰਗ ਵਿਚ ਸੁਧਾਰ ਦਾ ਕ੍ਰਮ ਜਾਰੀ ਰੱਖਦੇ ਹੋਏ ਦੋ ਸਥਾਨਾਂ ਦੀ ਛਲਾਂਗ ਲਗਾਉਂਦੇ ਹੋਏ 95ਵਾਂ ਸਥਾਨ ਹਾਸਲ ਕਰ ਲਿਆ ਹੈ।
ਦੇਸ਼ ਦੇ ਨੌਜਵਾਨ ਸਟਾਰ ਯੂਕੀ ਭਾਂਵਰੀ ਨੇ ਅਪਾਣੀ ਰੈਂਕਿੰਗ ਵਿਚ ਤਿੰਨ ਸਥਾਨਾਂ ਦਾ ਸੁਧਾਰ ਕੀਤਾ ਹੈ ਤੇ ਉਹ ਹੁਣ 284ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਡਬਲਜ਼ ਵਿਚ ਲੀਏਂਡਰ ਪੇਸ ਇਕ ਸਥਾਨ ਹੇਠਾਂ ਡਿੱਗ ਕੇ ਸੱਤਵੇਂ ਸਥਾਨ ‘ਤੇ ਖਿਸਕ ਗਿਆ ਹੈ ਜਦਕਿ ਮਹੇਸ਼ ਭੂਪਤੀ ਦਸਵੇਂ ਸਥਾਨ ‘ਤੇ ਬਣਿਆ ਹੋਇਆ ਹੈ।

Facebook Comment
Project by : XtremeStudioz