Close
Menu

ਬੌਸ ਦੇ ਪ੍ਰਦਰਸ਼ਨ ਤੋਂ ਖੁਸ਼ ਹਨ ਅਕਸ਼ੈ

-- 18 October,2013

ਮੁੰਬਈ – ਅਭਿਨੇਤਾ ਅਕਸ਼ੈ ਕੁਮਾਰ ਆਪਣੀ ਫਿਲਮ ਬੌਸ ਦੇ ਸ਼ੁਰੂਆਤੀ ਪ੍ਰਦਰਸ਼ਨ ਤੋਂ ਖੁਸ਼ ਹਨ। ਫਿਲਮ ਬੁੱਧਵਾਰ ਨੂੰ ਈਦ ਦੇ ਸ਼ੁੱਭ ਮੌਕੇ ‘ਤੇ ਰਿਲੀਜ਼ ਹੋਈ ਹੈ। ਅਕਸ਼ੈ ਨੇ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਜ਼ਿਆਦਾ ਕੁਝ ਨਹੀਂ ਚਾਹਿਆ। ਅਕਸ਼ੈ ਨੇ ਗੇਟੀ ਗੈਲੇਕਸੀ ਥਿਏਟਰ ‘ਚ ਦੱਸਿਆ ਕਿ ਬੌਸ ਦੇ ਪ੍ਰਦਰਸ਼ਨ ਦਾ ਪਹਿਲਾ ਦਿਨ ਹੈ। ਸਭ ਠੀਕ ਚਲ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਫਿਲਮ ਨੂੰ ਇਨੀ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਦਰਸ਼ਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹ ਫਿਲਮ ਨੂੰ ਦੇਖ ਵੀ ਰਹੇ ਹਨ ਅਤੇ ਪਸੰਦ ਵੀ ਕਰ ਰਹੇ ਹਨ। ਇਹੀ ਤਾਂ ਇਕ ਕਲਾਕਾਰ ਚਾਹੁੰਦਾ ਹੈ। ਨਿਰਦੇਸ਼ਕ ਐਥਨੀ ਡੀਸੂਜਾ ਦੀ ਫਿਲਮ ਬੌਸ ਦੇਸ਼ ਭਰ ਵਿਚ 3 ਹਜ਼ਾਰ ਸਿਨੇਮਾਘਰਾਂ ਵਿਚ ਰਿਲੀਜ਼ ਹੋਈ ਹੈ ਅਤੇ ਹਰ ਥਾਂ ਚੰਗੀ ਕਮਾਈ ਕਰ ਰਹੀ ਹੈ।

Facebook Comment
Project by : XtremeStudioz