Close
Menu

ਬ੍ਰਹਮਾ ਮੰਦਿਰ ‘ਚ ਧਮਾਕਾ ਮਾਮਲਾ : ਵਿਦੇਸ਼ੀ ਅੱਤਵਾਦੀਆਂ ਦੀ ਭੂਮਿਕਾ ਦੀ ਨਹੀਂ ਸੰਭਾਵਨਾ : ਥਾਈਲੈਂਡ

-- 21 August,2015

ਬੈਂਕਾਕ- ਥਾਈਲੈਂਡ ਨੇ ਅੱਜ ਕਿਹਾ ਹੈ ਕਿ ਇੱਥੇ  ਪ੍ਰਸਿੱਧ ਬ੍ਰਹਮਾ ਮੰਦਿਰ ‘ਤੇ ਹੋਏ ਅੱਤਵਾਦੀ ਹਮਲੇ ‘ਚ 20 ਵਿਅਕਤੀ ਮਾਰੇ ਗਏ ਸਨ, ਉਸ ਹਮਲੇ ਤੋਂ ਕਿਸੇ ਕੌਮਾਂਤਰੀ ਅੱਤਵਾਦੀ ਸਮੂਹ ਦੇ ਸੰਬੰਧ ਹੋਣ ਦੀ ਸੰਭਾਵਨਾ ਨਹੀਂ ਜਾਪਦੀ। ਉਸ ਨੇ ਹਾਲਾਂਕਿ ਉਨ੍ਹਾਂ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ਵ ਪੱਧਰੀ ਖੁਫੀਆ ਏਜੰਸੀਆਂ ਕੋਲੋਂ ਮਦਦ ਮੰਗੀ ਹੈ ਜਿਨ੍ਹਾਂ ਬਾਰੇ ਸਮਝਿਆ ਜਾਂਦਾ ਹੈ ਕਿ ਉਹ 10 ਮੈਂਬਰੀ ਨੈੱਟਵਰਕ ਦਾ ਹਿੱਸਾ ਹਨ। ਥਾਈਲੈਂਡ ਵਲੋਂ ਇਹ ਪ੍ਰਗਟਾਵਾ ਥਾਈਲੈਂਡ ਜੁੰਟਾ ਦੇ ਬੁਲਾਰੇ ਕਰਨਲ ਵਿਨਥਾਈ ਸਵਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ ਹੈ।

Facebook Comment
Project by : XtremeStudioz