Close
Menu

ਬ੍ਰਾਜ਼ੀਲ ਦੀ ਰਾਸ਼ਟਰਪਤੀ ਨੂੰ ਅਮਰੀਕੀ ਯਾਤਰਾ ਰੱਦ ਕਰਨ ਦਾ ਜ਼ੋਰ

-- 15 September,2013

Brazils-president

ਸਾਓਪੋਲੋ—15 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਬ੍ਰਾਜ਼ੀਲ ਦੀ ਰਾਸ਼ਟਰਪਤੀ ਡਿਲਮਾ ਰੋਸੈਫ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਅਮਰੀਕੀ ਗੁਪਤ ਏਜੰਸੀਆਂ ਦੀ ਜਾਸੂਸੀ ਦੇ ਖੁਲਾਸੇ ਤੋਂ ਬਾਅਦ ਉਨ੍ਹਾਂ ਦੇ ਸੀਨੀਅਰ ਸਲਾਹਕਾਰਾਂ ਨੇ ਅਗਲੇ ਮਹੀਨੇ ਪ੍ਰਸਤਾਵਿਤ ਯਾਤਰਾ ਨੂੰ ਰੱਦ ਕਰਨ ਦਾ ਜ਼ੋਰ ਦਿੱਤਾ ਹੈ। ਸਾਬਕਾ ਸੀ.ਆਈ.ਏ. ਏਜੰਟ ਐਡਵਰਡ ਸਨੋਡੇਨ ਨੇ ਹਾਲ ਹੀ ‘ਚ ਖੁਲਾਸਾ ਕੀਤਾ ਸੀ ਕਿ ਅਮਰੀਕਾ ਨੇ ਰੋਸੈਫ ਅਤੇ ਹੋਰ ਨੇਤਾਵਾਂ ਦੀ ਜਾਸੂਸੀ ਕਰਵਾਈ ਸੀ। ਸਾਬਕਾ ਰਾਸ਼ਟਰਪਤੀ ਲੁਈਜ ਇਨਾਸਿਓ ਲੁਲਾ ਡਾਸੀਲਵਾ ਨੇ ਰੋਸੈਫ ਨਾਲ ਆਪਣੀ ਅਮਰੀਕੀ ਯਾਤਰਾ ਰੱਦ ਕਰਨ ਦਾ ਜ਼ੋਰ ਦਿੱਤਾ। ਅਧਿਕਾਰਕ ਸੂਤਰਾਂ ਅਨੁਸਾਰ ਜਦੋਂ ਕਿ ਰੋਸੈਫ ਨੇ ਅਜੇ ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ ਅਤੇ ਵਿਦੇਸ਼ ਮੰਤਰੀ ਲੁਈਜ ਅਲਬਰਟੋ ਫਿਗੁਈ ਰੇਂਦੋ ਨਾਲ ਮੰਗਲਵਾਰ ਨੂੰ ਹੋਣ ਵਾਲੀ ਗੱਲਬਾਤ ਤੋਂ ਬਾਅਦ ਹੀ ਉਹ ਇਸ ਮਾਮਲੇ ‘ਚ ਕੋਈ ਫੈਸਲਾ ਲੈ ਸਕੇਗੀ। ਵਿਦੇਸ਼ ਮੰਤਰੀ ਇਸੇ ਮਾਸਲੇ ‘ਤੇ ਅਮਰੀਕੀ ਅਧਿਕਾਰੀਆਂ ਨਾਲ ਸਪੱਸ਼ਟੀਕਰਨ ਲੈਣ ਵਾਸ਼ਿੰਗਟਨ ਯਾਤਰਾ ਗਏ ਸਨ।

Facebook Comment
Project by : XtremeStudioz