Close
Menu

ਬ੍ਰਾਜ਼ੀਲ ਦੇ ਰਾਜਨੇਤਾ ਐੱਨ. ਐੱਸ. ਏ. ਦੀ ਜਾਸੂਸੀ ‘ਤੇ ਸਨੋਡੇਨ ਨਾਲ ਗੱਲ ਕਰਨ ਦੇ ਇੱਛੁਕ

-- 12 September,2013

snoden1

ਬ੍ਰਾਜ਼ੀਲੀਆ—12 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਬ੍ਰਾਜ਼ੀਲ ਦੀ ਸੰਸਦ ਦੇ ਹੇਠਲੇ ਸਦਨ ਦੇ ਵਿਦੇਸ਼ੀ ਸੰਬੰਧ ਅਤੇ ਰੱਖਿਆ ਕਮਿਸ਼ਨ ਨੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ. ਐੱਸ. ਏ.) ਵਲੋਂ ਦੇਸ਼ ਦੀ ਜਾਸੂਸੀ ਕੀਤੇ ਜਾਣ ਦੇ ਸੰਬੰਧ ‘ਚ,  ਖੁਲਾਸਾ ਕਰਨ ਵਾਲੇ ਐਡਵਰਡ ਸਨੋਡੇਨ ਨਾਲ ਗੱਲਬਾਤ ਕਰਨ ਲਈ ਸਦਨ ਦੇ ਮੈਂਬਰਾਂ ਦੇ ਮਾਸਕੋ ਦੇ ਅਧਿਕਾਰਕ ਦੌਰੇ ਨੂੰ ਮਨਜ਼ੂਰੀ ਦਿੱਤੀ ਹੈ। ਜਦੋਂ ਕਿ ਅਧਿਕਾਰੀਆਂ ਨੇ ਦੱਸਿਆ ਕਿ ਇਸਦੀ ਤਾਰੀਕ ਤੈਅ ਨਹੀਂ ਹੋਈ ਹੈ ਅਤੇ ਬ੍ਰਾਜ਼ੀਲੀਆਈ ਪ੍ਰਤੀਨਿਧੀ ਮੰਡਲ ਨੂੰ ਸਨੋਡੇਨ ਨਾਲ ਗੱਲਬਾਤ ਲਈ ਰੂਸੀ ਅਧਿਕਾਰੀਆਂ ਤੋਂ ਮਨਜ਼ੂਰੀ ਲੈਣ ਦੀ ਲੋੜ ਹੋਵੇਗੀ। ਸਦਨ ਦੇ ਉਪ ਪ੍ਰਧਾਨ ਈਵਾਨ ਵਾਲੇਂਤੇ ਨੇ ਬੁੱਧਵਾਰ ਨੂੰ ਦੱਸਿਆ ਕਿ ਅਧਿਕਾਰੀਆਂ ਨੂੰ ਸਨੋਡੇਨ ਨਾਲ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਐੱਨ. ਐੱਸ. ਏ. ਵਲੋਂ ਬ੍ਰਾਜ਼ੀਲ ਦੀ ਜਾਸੂਸੀ ਦਾ ਖੁਲਾਸਾ ਹੋਣ ਨਾਲ ਸਰਕਾਰ ਅਤੇ ਨਾਗਰਿਕਾਂ ਦੋਹਾਂ ਲਈ ਸੰਚਾਰ ਦੀ ਪੂਰੀ ਸੰਵੇਦਨਸ਼ੀਲਤਾ ਦਾ ਪਤਾ ਚੱਲਿਆ ਹੈ। ਸਨੋਡੇਨ ਵਲੋਂ ਲੀਕ ਕੀਤੇ ਗਏ ਦਸਤਾਵੇਜ਼ਾਂ ‘ਤੇ ਆਧਾਰਿਤ ਖ਼ਬਰਾਂ ਤੋਂ ਪਤਾ ਚੱਲਿਆ ਹੈ ਕਿ ਬ੍ਰਾਜ਼ੀਲ ਅਮਰੀਕੀ ਜਾਸੂਸੀ ਦਾ ਨਿਸ਼ਾਨਾ ਬਣਾਉਣ ਵਾਲਾ ਸੀਨੀਅਰ ਲਾਤੀਨੀ ਅਮਰੀਕੀ ਦੇਸ਼ ਹੈ।

Facebook Comment
Project by : XtremeStudioz