Close
Menu

ਬ੍ਰਾਜ਼ੀਲ ਦੇ ਸਕੂਲ ਵਿਚ ਗੋਲੀਬਾਰੀ ਵਿਚ ਅੱਠ ਹਲਾਕ

-- 14 March,2019

ਸਾਓ ਪਾਓਲੋ: ਇੱਥੋਂ ਨੇੜੇ ਸਥਿਤ ਇੱਕ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਕਈ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਸੂਤਰਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਅੱਠ ਦੇ ਕਰੀਬ ਹੈ। ਪੁਲੀਸ ਵਿਭਾਗ ਨੇ ਏਜੰਸੀ ਨੂੰ ਦੱਸਿਆ ਕਿ ਸੁਜ਼ਾਨੋ ਵਿਚ ਸਥਿਤ ਸਕੂਲ ਵਿਚ ਇੱਕ ਵਿਅਕਤੀ ਨੇ ਦਾਖਲ ਹੁੰਦਿਆਂ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਨਾਲ ਕਈ ਵਿਅਕਤੀ ਮਾਰੇ ਗਏ। ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿਚ ਪੰਜ ਬੱਚੇ, ਇੱਕ ਅਧਿਆਪਕ ਤੇ ਦੋ ਅੱਲੜ੍ਹ ਉਮਰ ਦੇ ਬੱਚੇ ਸ਼ਾਮਲ ਹਨ।

Facebook Comment
Project by : XtremeStudioz