Close
Menu

ਬ੍ਰਾਜ਼ੀਲ ਦੇ ਦੱਖਣੀ ਪੂਰਬੀ ‘ਚ ਹੜ੍ਹ ਦੇ ਕਰਾਨ 45 ਲੋਕਾਂ ਦੀ ਮੌਤ

-- 27 December,2013

ਰਿਓ ਡੀ ਜਿਨਾਰਿਓ-ਬ੍ਰਾਜ਼ੀਲ ਦੇ ਦੱਖਣੀ ਪੂਰਬੀ ਸੂਬਿਆਂ ‘ਚ ਬਾਰਸ਼ ਅਤੇ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 45 ਤੱਕ ਪੁੱਜ ਗਈ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਬ੍ਰਾਜ਼ੀਲ ਅਧਿਕਾਰੀਆਂ ਨੇ ਦਿੱਤੀ। ਖਬਰਾਂ ਅਨੁਸਾਰ ਬ੍ਰਾਜ਼ੀਲ ਨਾਗਰਿਕ ਰੱਖਿਆ ਵਿਭਾਗ ਦੀ ਤਾਜ਼ਾ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਏਸਪੀਰਿਤੋ ਸਾਂਤੋ ‘ਚ 27 ਅਤੇ ਮਿਨਾਸ ਗਿਰੇਸ ‘ਚ 18 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਏਸਪੀਰਿਤੋਂ ਸਾਂਤੋ ‘ਚ 60 ਹਜ਼ਾਰ ਲੋਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਆਪਣਾ ਘਰ ਛੱਡਣ ‘ਚ ਮਜ਼ਬੂਰ ਹੋ ਗਏ। ਇਥੇ 78 ‘ਚੋਂ 52 ਕਸਬਿਆਂ ‘ਚ ਐਮਰਜੈਂਸੀ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਮਿਨਾਸ ਗਿਰੇਸ ‘ਚ 25 ਕਸਬਿਆਂ ‘ਚ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਗਿਆ ਹੈ। ਏਰਪੀਰਿਤੋਂ ਸਾਂਤੋ ਦੇ ਗਵਰਨਰ ਨੇ ਆਪਣੇ ਸੂਬੇ ਦੀ ਕੁਦਰਤੀ ਆਫਤ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਕੁਦਰਤੀ ਆਫਤ ਦੱਸਿਆ ਜਾ ਰਿਹਾ ਹੈ।

Facebook Comment
Project by : XtremeStudioz