Close
Menu

ਬ੍ਰਿਟਿਸ਼ ਕੋਲੰਬੀਆ ‘ਚ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਬਣੀ ਹੜ੍ਹ ਦੀ ਸਥਿਤੀ

-- 15 May,2018

ਬੀਸੀ— ਬ੍ਰਿਟਿਸ਼ ਕੋਲੰਬੀਆ ਦੇ ਕਈ ਇਲਾਕਿਆਂ ‘ਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ, ਜਿਸ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਕਈ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ ਤੇ ਕਈ ਪਰਿਵਾਰ ਇਸ ਵਧਦੇ ਪਾਣੀ ਕਾਰਨ ਆਪਣੇ ਘਰਾਂ ‘ਚ ਫਸੇ ਹੋਏ ਹਨ। ਬ੍ਰਿਟਿਸ਼ ਕੋਲੰਬੀਆ ਦਾ ਗ੍ਰੈਂਡ ਫੋਰਕਸ ਇਲਾਕਾ ਹੜ੍ਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਇਲਾਕੇ ‘ਚੋਂ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਦੇ 30 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਅਣਗਿਣਤ ਲੋਕ ਵਧਦੇ ਪਾਣੀ ਕਾਰਨ ਆਪਣੇ ਘਰਾਂ ‘ਚ ਫਸੇ ਹੋਏ ਹਨ। ਜਾਣਕਾਰੀ ਮੁਤਾਬਕ ਓਸੋਯੂਸ ਲੇਕ ਦੇ ਪਾਣੀ ਦਾ ਲੈਵਲ ਨਾਟਕੀ ਢੰਗ ਨਾਲ ਸ਼ੁੱਕਰਵਾਰ ਨੂੰ ਵਧਣ ਲੱਗ ਗਿਆ। ਸ਼ੁੱਕਰਵਾਰ ਤੋਂ ਹੀ ਪ੍ਰਭਾਵਿਤ ਇਲਾਕਿਆਂ ‘ਤੋਂ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਇਸ ਹੜ੍ਹ ਨਾਲ ਜ਼ਿਆਦਾਤਰ ਨੀਵੇਂ ਇਲਾਕੇ ਪ੍ਰਭਾਵਿਤ ਹੋਏ ਹਨ। ਇਸ ਹੜ੍ਹ ਲਈ ਗਰਮ ਮੌਸਮ ਨੂੰ ਵੀ ਇਕ ਕਾਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਗਰਮੀ ਨਾਲ ਬਰਫ ਪਿਘਲ ਕੇ ਨਦੀਆਂ ਜਾ ਮਿਲੀ ਤੇ ਨਦੀਆਂ ਦੇ ਪਾਣੀ ਦਾ ਲੈਵਲ ਵਧ ਗਿਆ। ਇਸ ਨਾਲ ਬੀਸੀ ਦੇ ਨਾਲ-ਨਾਲ ਹੋਰ ਇਲਾਕਿਆਂ ‘ਚ ਹੜ੍ਹ ਸਬੰਧੀ ਘਟਨਾਵਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। 
ਬ੍ਰਿਟਿਸ਼ ਕੋਲੰਬੀਆ ਦੇ ਪਬਲਿਕ ਸੇਫਟੀ ਮੰਤਰੀ ਮਾਈਕ ਫਾਰਮਵੋਰਥ ਨੇ ਕਿਹਾ ਕਿ ਪਾਣੀ ਦੇ ਲੈਵਲ ‘ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਇਲਾਵਾ ਇਲਾਕੇ ਦੇ 2700 ਤੋਂ ਜ਼ਿਆਦਾ ਲੋਕਾਂ ਨੂੰ ਘਰ ਛੱਡਣ ਲਈ ਕਿਹਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੀ ਵੈੱਬਸਾਈਟ ‘ਤੇ 7 ਜ਼ਿਲਿਆਂ ਲਈ ਸ਼ੁੱਕਰਵਾਰ ਚਿਤਾਵਨੀ ਜਾਰੀ ਕੀਤੀ ਗਈ ਸੀ, ਜਿਸ ਨੂੰ ਅੱਗੇ ਜਾਰੀ ਰੱਖਿਆ ਗਿਆ ਹੈ।

Facebook Comment
Project by : XtremeStudioz