Close
Menu

ਬ੍ਰਿਟਿਸ਼ ਕੋਲੰਬੀਆ ਵੱਲੋਂ ਸੁਰਿੰਦਰਪਾਲ ਮੱਲ੍ਹੀ ਦੇ ਮਾਮਲੇ ਦੀ ਜਾਂਚ ਸ਼ੁਰੂ

-- 22 January,2014

ਵੈਨਕੂਵਰ,22 ਜਨਵਰੀ (ਦੇਸ ਪ੍ਰਦੇਸ ਟਾਈਮਜ਼)- 30 ਦਸੰਬਰ 2011 ਨੂੰ 58 ਸਾਲਾ ਸੁਰਿੰਦਰਪਾਲ ਸਿੰਘ ਮੱਲ੍ਹੀ ਦੀ ਪੁਲਿਸ ਵੱਲੋਂ ਹਿਰਾਸਤ ‘ਚ ਲੈਣ ਮਗਰੋਂ ਸਰੀ ਹਸਪਤਾਲ ‘ਚ ਹੋਈ ਮੌਤ ਦੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਮੱਲ੍ਹੀ ਨੂੰ ਘਰੇਲੂ ਸ਼ਿਕਾਇਤ ਮਗਰੋਂ ਸਰੀ ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਕੇ 23 ਦਸੰਬਰ ਨੂੰ ਜੇਲ੍ਹ ‘ਚ ਭੇਜਿਆ ਗਿਆ ਸੀ। ਸਿਵਲ ਗਾਰਡ ਨੀਨਾ ਮਾਨ ਨੇ ਅੱਜ ਜਾਂਚ ਦੌਰਾਨ ਦੱਸਿਆ ਕਿ ਸੁਰਿੰਦਰਪਾਲ ਮੱਲ੍ਹੀ ਨੂੰ ਉਸ ਨੇ ਕੰਬਦੇ ਹੋਇਆਂ ਦੇਖਿਆ, ਮਗਰੋਂ 26 ਦਸੰਬਰ ਨੂੰ ਉਸ ਨੂੰ ਪੁਲਿਸ ਨਿਗਰਾਨੀ ‘ਚ ਸਿਹਤ ਵਿਗੜਨ ਮਗਰੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ 4 ਦਿਨਾਂ ਮਗਰੋਂ ਹੀ ਉਸ ਦੀ ਮੌਤ ਹੋ ਗਈ। ਦੋ ਜੇਲ੍ਹ ਗਾਰਡ ਤੇ ਇਕ ਪੁਲਿਸ ਅਧਿਕਾਰੀ ਇਸ ਜਾਂਚ ਦਾ ਸਾਹਮਣੇ ਕਰ ਰਹੇ ਹਨ।

Facebook Comment
Project by : XtremeStudioz