Close
Menu

ਬ੍ਰਿਟੇਨ ‘ਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਅਸਫਲ

-- 30 June,2015

ਲੰਡਨ—ਬ੍ਰਿਟੇਨ ਦੀ ਪੁਲਸ ਨੇ ਸ਼ਨੀਵਾਰ ਨੂੰ ਲੰਡਨ ਦੇ ਹਥਿਆਰਬੰਦ ਬਲ ਦਿਵਸ ‘ਤੇ ਆਯੋਜਿਤ ਪਰੇਡ ਨੂੰ ਨਿਸ਼ਾਨਾ ਬਣਾ ਕੇ ਇਸਲਾਮਿਕ ਸਟੇਟ ਵੱਲੋਂ ਆਤਮਘਾਤੀ ਹਮਲਾ ਕੀਤੇ ਜਾਣ ਦੀ ਸਾਜ਼ਿਸ਼ ਨੂੰ ਅਸਫਲ ਕਰ ਦਿੱਤਾ। ਹਮਲੇ ਦਾ ਮਕਸਦ 2013 ਵਿਚ ਇਸਲਾਮੀ ਕੱਟੜਪੰਥੀਆਂ ਵੱਲੋਂ ਮਾਰੇ ਗਏ ਲੀ ਰਿਗਬੀ ਰੈਜੀਮੈਂਟ ਦੇ ਫੌਜੀਆਂ ਨੂੰ ਮਾਰਨਾ ਸੀ।
ਅਖਬਾਰ ਸਨ ਦੇ ਮੁਤਾਬਕ ਪ੍ਰੈਸ਼ਰ ਕੁੱਕਰ ਬੰਬ ਨਾਲ ਫੌਜੀਆਂ ਤੋਂ ਇਲਾਵਾ ਪਰੇਡ ਦੇਖਣ ਵਾਲਿਆਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਇਰਾਦਾ ਸੀ।
ਸਾਜ਼ਿਸ਼ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਸੀਰੀਆ ਵਿਚ ਆਈਐੱਸ ਦੇ ਇਕ ਨੇਤਾ ਨੇ ਅਖਬਾਰਦੇ ਇਕ ਅੰਡਰਕਵਰ ਇਨਵੈਸਟੀਗੇਟਰ ਨੂੰ ਇਸ ਨੂੰ ਲਿਜਾਣ ਲਈ ਅਨਜਾਣੇ ਵਿਚ ਭਰਤੀ ਕੀਤਾ ਗਿਆ। ਇਨਵੈਸਟੀਗੇਟਰ ਨੇ ਇਸ ਦੀ ਸੂਚਨਾ ਪੁਲਸ ਤੇ ਸੁਰੱਖਿਆ ਏਜੰਸੀਆਂ ਨੂੰ ਦੇ ਦਿੱਤੀ ਅਤੇ ਉਨ੍ਹਾਂ ਨੇ ਲੰਡਨ ਦੇ ਦੱਖਣੀ-ਪੱਛਣੀ ਖੇਤਰ ਵਿਚ ਮੇਰਟਨ ਵਿਚ ਹੋਣ ਵਾਲੀ ਪਰੇਡ ਵਿਚ ਬੰਬ ਦੀ ਸਾਜ਼ਿਸ਼ ਅਸਫਲ ਕਰ ਦਿੱਤੀ। ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਕਿਹਾ ਕਿ ਪਰੇਡ ਲਈ ਸਖਤ ਸੁਰੱਖਿਆ ਵਿਵਸਥਾ ਹੋਵੇਗੀ। ਪੁਲਸ ਨੇ ਦੱਸਿਆ ਕਿ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਉਤਸ਼ਾਹਤ ਕੀਤਾ ਗਿਆ ਹੈ ਕਿ ਉਹ ਸਹਿਜ ਹੋ ਕੇ ਪਰੇਡ ਦੇਖਣ।

Facebook Comment
Project by : XtremeStudioz