Close
Menu

ਬ੍ਰਿਟੇਨ ‘ਚ ਜਹਾਜ਼ ਹਾਦਸਾ, 2 ਲੋਕਾਂ ਦੀ ਮੌਤ

-- 04 January,2015

ਲੰਡਨ— ਬ੍ਰਿਟੇਨ ਵਿਚ ਇਕ ਏਅਰ ਫੀਲਡ ਦੇ ਨੇੜੇ ਇਕ ਘੱਟ ਭਾਰ ਵਾਲੇ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਪੁਲਸ ਨੇ ਦੱਸਿਆ ਕਿ ਹੈਂਪਸ਼ਾਇਰ ਵਿਚ ਪੋਫੈਮ ਏਅਰਫੀਲਡ ਵਿਚ ਇਹ ਹਲਕਾ ਜਹਾਜ਼ ਡਿੱਗਿਆ ਅਤੇ ਪਲਟ ਗਿਆ। ਮੌਕੇ ‘ਤੇ ਪੁਲਸ, ਐਂਬੂਲੈਂਸ ਅਤੇ ਡਾਕਟਰ ਮੌਜੂਦ ਸਨ। ਦੱਖਣੀ ਕੇਂਦਰੀ ਐਂਬੂਲੈਂਸ ਸੇਵੀ ਦੀ ਬੁਲਾਰਣ ਨੇ ਦੱਸਿਆ ਕਿ ਦੋ ਲੋਕਾਂ ਦੀ ਮੌਤ ਮੌਕੇ ‘ਤੇ ਹੀ ਹੋ ਗਈ ਅਤੇ ਤੀਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਬੁਲਾਰਣ ਨੇ ਦੱਸਿਆ ਕਿ ਦੋ ਵਿਅਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਇਕ ਮਰੀਜ਼ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹੈਂਪਸ਼ਾਇਰ ਦੇ ਫਾਇਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ 25 ਕਰਮਚਾਰੀ ਅੱਗ ਬੁਝਾ ਰਹੇ ਹਨ।

Facebook Comment
Project by : XtremeStudioz