Close
Menu

ਬ੍ਰਿਟੇਨ ਦੇ 4 ਸਕੂਲਾਂ ‘ਚ ਬੱਚਿਆਂ ਦੇ ਰੋਜ਼ਾ ਰੱਖਣ ‘ਤੇ ਪਾਬੰਦੀ

-- 16 June,2015

ਲੰਡਨ— ਰਮਜ਼ਾਨ ਦਾ ਮਹੀਨਾ 17 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਜੂਨ ਦੇ ਮਹੀਨੇ ‘ਚ ਕਾਫੀ ਗਰਮੀ ਹੋਣ ਕਾਰਨ ਬ੍ਰਿਟੇਨ ਦੇ ਪ੍ਰਾਇਮਰੀ ਸਕੂਲ ਟ੍ਰਸਟ ਨੇ 4 ਸਕੂਲਾਂ ‘ਚ ਰਮਜ਼ਾਨ ਦੇ ਮਹੀਨੇ ‘ਚ ਮੁਸਲਿਮ ਬੱਚਿਆਂ ਦੇ ਰੋਜ਼ਾ ਰੱਖਣ ‘ਤੇ ਰੋਕ ਲਗਾ ਦਿੱਤੀ ਹੈ। ਟ੍ਰਸਟ ਦਾ ਕਹਿਣਾ ਹੈ ਕਿ ਰੋਜ਼ਾ ਰੱਖਣ ਨਾਲ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚੇਗਾ।
ਟ੍ਰਸਟ ਨੇ ਆਪਣੀ ਗੱਲ ਸਪੱਸ਼ਟ ਕਰਨ ਲਈ ਮੁਸਲਿਮ ਬੱਚਿਆਂ ਦੇ ਪਰਿਵਾਰਾਂ ਨੂੰ ਪੱਤਰ ‘ਚ ਲਿਖਿਆ ਹੈ ਕਿ ਜੇਕਰ ਬੱਚਿਆਂ ਨੂੰ ਭੋਜਨ ਅਤੇ ਪਾਣੀ ਤੋਂ ਦੂਰ ਰੱਖਿਆ ਗਿਆ ਤਾਂ ਉਨ੍ਹਾਂ ਦੀ ਸਿਹਤ ਖਰਾਬ ਹੋ ਸਕਦੀ ਹੈ ਅਤੇ ਇਸਲਾਮ ‘ਚ ਬੱਚਿਆਂ ਦੇ ਰਜ਼ਾ ਰੱਖਣ ਦੀ ਮਨਾਹੀ ਵੀ ਹੈ। ਲੰਡਨ ‘ਚ ਲਾਇਨ ਅਕਾਦਮੀ ਟ੍ਰਸਟ ਦੇ ਬਾਰਕਲੇ ਪ੍ਰਾਇਮਰੀ ਸਕੂਲ ਨੇ ਬੱਚਿਆਂ ਦੇ ਪਰਿਵਾਰਾਂ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਕਿ ਉਹ ਬੱਚਿਆਂ ‘ਤੇ ਰੋਜ਼ਾ ਰੱਖਣ ਦਾ ਦਬਾਅ ਨਾ ਪਾਉਣ ਸਗੋਂ ਉਨ੍ਹਾਂ ਦਾ ਧਿਆਨ ਰੋਜ਼ੇ ਤੋਂ ਹਟਾ ਕੇ ਇਸ ਨਾਲ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਦੇ ਬਾਰੇ ‘ਚ ਜਾਣੂ ਕਰਾਉਣ।
ਖਾਸ ਗੱਲ ਇਹ ਹੈ ਕਿ ਇਹ ਸਮਾਂ ਸਕੂਲਾਂ ਲਈ ਕਾਫੀ ਵਿਅਸਤ ਪ੍ਰੋਗਰਾਮ ਵਾਲਾ ਹੁੰਦਾ ਹੈ। ਇਸ ਦੌਰਾਨ ਸਕੂਲਾਂ ‘ਚ ਖੇਡ ਅਤੇ ਦੂਜੇ ਕਈ ਮੁਕਾਬਲੇ ਹੁੰਦੇ ਹਨ। ਬਾਰਕਲੇ ਪ੍ਰਾਇਮਰੀ ਸਕੂਲ ਤੋਂ ਇਲਾਵਾ ਇਸ ਟ੍ਰਸਟ ਦੇ ਤਿੰਨ ਹੋਰ ਸਕੂਲਾਂ ‘ਚ ਬੱਚਿਆਂ ਦੇ ਰੋਜ਼ਾ ਰੱਖਣ ‘ਤੇ ਪਾਬੰਦੀ ਲਗਾਈ ਹੈ। ਇਹ ਤਿੰਨ ਹੋਰ ਸਕੂਲ ਸਾਈਬਰਨ ਪ੍ਰਾਇਮਰੀ ਸਕੂਲ, ਥਾਮਸ ਗੈਂਬਲ ਪ੍ਰਾਇਮਰੀ ਸਕੂਲ ਅਤੇ ਬਰੁਕ ਹਾਊਸ ਪ੍ਰਾਇਮਰੀ ਸਕੂਲ ਹਨ।
ਮੁਸਲਿਮ ਭਾਈਚਾਰੇ ਨੇ ਕੀਤੀ ਨਿੰਦਾ
ਟ੍ਰਸਟ ਦੀ ਇਸ ਪਾਬੰਦੀ ਨਾਲ ਮੁਸਲਿਮ ਭਾਈਚਾਰਾ ਖਾਸਾ ਪ੍ਰੇਸ਼ਾਨ ਹੈ। ਮੁਸਲਿਮਾਂ ਨੇ ਟ੍ਰਸਟ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਮੁਸਲਿਮਾਂ ਦੇ ਨਾਲ ਅਨਿਆ ਕਰਨ ਵਰਗੀ ਗੱਲ ਹੈ। ਮੁਸਲਿਮ ਐਸੋਸੀਏਸ਼ਨ ਆਫ ਬ੍ਰਿਟੇਨ (ਐਮ.ਏ.ਬੀ) ਨੇ ਕਿਹਾ ਕਿ ਘੱਟ ਉਮਰ ਦੇ ਲੋਕਾਂ ਨੂੰ ਰੋਜ਼ਾ ਨਹੀਂ ਰੱਖਣ ਨੂੰ ਲੈ ਕੇ ਇਸਲਾਮ ‘ਚ ਨਿਯਮ ਹਨ ਅਤੇ ਇਹ ਫੈਸਲਾ ਕਰਨ ਦਾ ਹੱਕ ਬੱਚਿਆਂ ਦੇ ਪਰਿਵਾਰਾਂ ਨੂੰ ਹੈ।

Facebook Comment
Project by : XtremeStudioz