Close
Menu

ਬ੍ਰਿਟੇਨ ਨੇ ਬੋਕੋ ਹਰਮ ਦੇ ਹਮਲੇ ਦੀ ਕੀਤੀ ਨਿੰਦਾ

-- 06 July,2015

ਲੰਡਨ— ਬ੍ਰਿਟੇਨ ਨੇ ਨਾਈਜੀਰੀਆ ਦੇ ਸਾਬਕਾ ਬੋਰਨੋ ਸੂਬੇ ਵਿਚ ਬੋਕੋ ਹਰਮ ਦੇ ਹਾਲੀਆ ਹਮਲੇ ਦੀ ਨਿੰਦਾ ਕੀਤੀ ਹੈ। ਬ੍ਰਿਟੇਨ ਦੇ ਅਫਰੀਕੀ ਮਾਮਲਿਆਂ ਮੰਤਰੀ ਦੁਡਰਿਜਨ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਹਮਲੇ ਨੇ ਬੋਕੋ ਹਰਮ ਦੇ ਖਤਰੇ ਦੀ ਯਾਦ ਦਿਵਾ ਦਿੱਤੀ, ਜੋ ਜਾਣਬੁੱਝ ਕੇ ਉਨ੍ਹਾਂ ਕਮਜ਼ੋਰ ਸੰਵੇਦਨਸ਼ੀਲ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਜੋ ਉਨ੍ਹਾਂ ਦੇ ਅੱਤਵਾਦੀ ਅਤੇ ਅਸਹਿਣਸ਼ੀਲ ਵਿਚਾਰਾਂ ਨੂੰ ਨਹੀਂ ਮੰਨਦੇ।
ਬੋਰਨੋ ਸੂਬੇ ਦੇ ਤਿੰਨ ਸ਼ਹਿਰਾਂ ਵਿਚ ਮੰਗਲਵਾਰ ਤੋਂ ਸ਼ੁਰੂ ਹੋਏ ਬੋਕੋ ਹਰਮ ਦੇ ਹਮਲਿਆਂ ਵਿਚ 100 ਤੋਂ ਵੱਧ ਲੋਕ ਮਾਰੇ ਗਏ ਹਨ। ਦੁਡਰਿਜ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਵਿਚ ਜਾਣਬੁੱਝ ਰਮਜ਼ਾਨ ਦੇ ਮਹੀਨੇ ਨਮਾਜ਼ੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਨੇ ਮ੍ਰਿਤਕਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਅੱਤਵਾਦ ਦੇ ਖਿਲਾਫ ਲੜਾਈ ਵਿਚ ਨਾਈਜੀਰੀਆ ਨੂੰ ਸਮਰਥਨ ਦੇਣ ਦੇ ਆਪਣੇ ਸੰਕਲਪ ‘ਤੇ ਦ੍ਰਿੜ ਬਣਿਆ ਹੋਇਆ ਹੈ।

Facebook Comment
Project by : XtremeStudioz