Close
Menu

ਬ੍ਰਿੱਕਸ ਸੰਮੇਲਨ 2018: ਪੁਤਿਨ ਨੂੰ ਮਿਲੇ ਮੋਦੀ, ਕਈ ਮੁੱਦਿਆਂ ‘ਤੇ ਸਾਂਝੇ ਕੀਤੇ ਵਿਚਾਰ

-- 27 July,2018

ਜੋਹਾਨਿਸਬਰਗ- ਪ੍ਰਧਾਨ ਮੰਤਰੀ ਮੋਦੀ ਨੇ ਜੋਹਾਨਿਸਬਰਗ ਚ ਬ੍ਰਿਕਸ ਸੰਮੇਲਨ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਸਾਂਝੀ ਗੱਲਬਾਤ ਕਰਦਿਆਂ ਕਿਹਾ ਭਾਰਤ ਅਤੇ ਰੂਸ ਵਿਚਾਲੇ ਦੋਸਤੀ ਬਹੁਤ ਡੂੰਘੀ ਹੈ। 

 

ਮੋਦੀ ਨੇ ਇੱਕ ਟਵਿਟ ਚ ਕਿਹਾ, ਰਾਸ਼ਟਰਪਤੀ ਪੁਤਿਨ ਨਾਲ ਵੱਖੋ ਵੱਖ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਹੋਈ। ਰੂਸ ਨਾਲ ਭਾਰਤ ਦੀ ਦੋਸਤੀ ਬਹੁਤ ਡੂੰਘੀ ਹੈ ਤੇ ਸਾਡੇ ਦੇਸ਼ ਵੱਖਰੇ ਖੇਤਰਾਂ ਚ ਇਕੱਠਿਆਂ ਮਿਲ ਕੇ ਕੰਮ ਕਰਦੇ ਰਹਾਂਗੇ। 

 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੋਦੀ ਅਤੇ ਪੁਤਿਨ ਦੀ ਪਿਛਲੀ ਗੈਰ ਰਵਾਇਤੀ ਮੁਲਾਕਾਤ ਰੂਸ ਦੇ ਸੋਚੀ ਚ ਹੋਈ ਸੀ। ਦੋਨਾਂ ਆਗੂ ਜੂਨ ਚ ਚੀਨ ਦੇ ਛਿਗੰਦਾਓ ਸੂਬੇ ਚ ਕਰਵਾਏ ਸ਼ੰਘਾਈ ਕਾਰਪੋਰੇਸ਼ਨ ਆਰਗਨਾਇਜੇਸ਼ਨ ਸੰਮੇਲਨ ਦੌਰਾਨ ਵੀ ਮਿਲੇ ਸਨ।

Facebook Comment
Project by : XtremeStudioz