Close
Menu

ਬ੍ਰੈਗਜ਼ਿਟ ‘ਵਿਸਾਹਘਾਤ’ ਤੋਂ ਦੁਖੀ 7 ਸੰਸਦ ਮੈਂਬਰਾਂ ਨੇ ਲੇਬਰ ਪਾਰਟੀ ਛੱਡੀ

-- 19 February,2019

ਲੰਡਨ, 19 ਫਰਵਰੀ
ਬ੍ਰਿਟੇਨ ਦੀ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਦੇ ਸੱਤ ਸੰਸਦ ਮੈਂਬਰਾਂ ਨੇ ਆਪਣੇ ਆਗੂ ਜੈਰੇਮੀ ਕੋਰਬਿਨ ਵੱਲੋਂ ਬ੍ਰੈਗਜ਼ਿਟ ਬਾਰੇ ਅਪਣਾਈ ਰਣਨੀਤੀ ਅਤੇ ਯਹੂਦੀ ਵਿਰੋਧੀ ਵਿਵਾਦ ਕਰਕੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਬ੍ਰੈਗਜ਼ਿਟ ਨੂੰ ਲੈ ਕੇ ਬ੍ਰਿਟਿਸ਼ ਸਿਆਸਤ ’ਚ ਵੰਡੀਆਂ ਪੈ ਗਈਆਂ ਹਨ ਅਤੇ ਰਵਾਇਤੀ ਪਾਰਟੀਆਂ ਦੇ ਆਗੂ ਮੁਲਕ ’ਚ ਨਵੇਂ ਗਠਜੋੜ ਬਣਾਉਣ ਨੂੰ ਤਰਜੀਹ ਦੇ ਰਹੇ ਹਨ।
ਸੰਸਦ ਮੈਂਬਰ ਕ੍ਰਿਸ ਲੈਸਲੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਲੇਬਰ ਪਾਰਟੀ ਹੁਣ ਪਹਿਲਾਂ ਵਰਗੀ ਨਹੀਂ ਰਹੀ। ‘ਅਸੀਂ ਉਸ ਨੂੰ ਬਚਾਉਣ ਲਈ ਸਭ ਕੁਝ ਕੀਤਾ ਪਰ ਹੁਣ ਇਸ ਨੂੰ ਧੁਰ ਖੱਬੇ ਪੱਖੀਆਂ ਦੀ ਮਸ਼ੀਨੀ ਸਿਆਸਤ ਨੇ ਹਾਈਜੈਕ ਕਰ ਲਿਆ ਹੈ।’ ਜਿਨ੍ਹਾਂ ਸੱਤ ਸੰਸਦ ਮੈਂਬਰਾਂ ਨੇ ਪਾਰਟੀ ਛੱਡੀ ਹੈ, ਉਨ੍ਹਾਂ ’ਚ ਲੂਸੀਆਨਾ ਬਰਜਰ, ਲੈਸਲੀ, ਐਂਜਿਲਾ ਸਮਿੱਥ, ਗੇਵਿਨ ਸ਼ੂਕਰ, ਚੂਕਾ ਉਮੁੰਨਾ, ਮਾਈਕ ਗੇਪਸ ਅਤੇ ਐਨ ਕੌਫ਼ੀ ਸ਼ਾਮਲ ਹਨ। ਇਹ ਮੈਂਬਰ ਹੁਣ ਸੰਸਦ ’ਚ ‘ਦਿ ਇੰਡੀਪੈਂਡਟ ਗਰੁੱਪ’ ਦੇ ਬੈਨਰ ਹੇਠ ਬੈਠਣਗੇ।
ਲੇਬਰ ਪਾਰਟੀ ਨੇ 2017 ਦੀਆਂ ਚੋਣਾਂ ਦੌਰਾਨ 262 ਸੀਟਾਂ ਜਿੱਤੀਆਂ ਸਨ। ਪਾਰਟੀ ਸੂਤਰਾਂ ਨੇ ਕਿਹਾ ਕਿ ਹੁਣ ਅਸਤੀਫ਼ਿਆਂ ਦਾ ਦੂਜਾ ਦੌਰ ਸ਼ੁਰੂ ਹੋ ਸਕਦਾ ਹੈ। ਕੋਰਬਿਨ ਨੇ ਬਿਆਨ ’ਚ ਕਿਹਾ ਕਿ ਉਹ ਸੰਸਦ ਮੈਂਬਰਾਂ ਵੱਲੋਂ ਪਾਰਟੀ ਛੱਡਣ ’ਤੇ ਨਿਰਾਸ਼ ਹਨ।

Facebook Comment
Project by : XtremeStudioz