ਲੰਡਨ— ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੀਸਾ ਮੇਅ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਰਪੀ ਸੰਘ ਵਲੋਂ ਉਨ੍ਹਾਂ ਦੀ ਬ੍ਰੈਗਜ਼ਿਟ ਯੋਜਨਾ ਨੂੰ ਖਾਰਿਜ ਕਰ ਦੇਣਾ ਸਵਿਕਾਰ ਕਰਨ ਯੋਗ ਨਹੀਂ ਹੈ ਤੇ ਨਾਲ ਹੀ ਉਨ੍ਹਾਂ ਨੇ ਮੰਨਿਆ ਕਿ ਗੱਲਬਾਤ ‘ਚ ਰੁਕਾਵਟ ਆ ਗਈ ਹੈ। ਮੇਅ ਨੇ ਡਾਊਨਿੰਗ ਸਟ੍ਰੀਟ ਤੋਂ ਟੈਲੀਵੀਜ਼ਨ ‘ਤੇ ਪ੍ਰਕਾਸ਼ਿਤ ਇਕ ਬਿਆਨ ‘ਚ ਕਿਹਾ ਕਿ ਵਿਸਥਾਰ ਨਾਲ ਸਪੱਸ਼ਟੀਕਰਨ ਤੇ ਜਵਾਬੀ ਪ੍ਰਸਤਾਵ ਦਿੱਤੇ ਬਗੈਰ ਕਿਸੇ ਦੂਜੇ ਪੱਖ ਨੂੰ ਖਾਰਿਜ ਕਰਨ ਦੇਣਾ ਸਵਿਕਾਰ ਕਰਨ ਯੋਗ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਯੂਰਪੀ ਸੰਘ ਤੋਂ ਜਾਨਣ ਦੀ ਲੋੜ ਹੈ ਕਿ ਅਸਲ ਮੁੱਦੇ ਕੀ ਹਨ ਤੇ ਉਨ੍ਹਾਂ ਦੇ ਵਿਕਲਪ ਕੀ ਹਨ ਤਾਂ ਕਿ ਅਸੀਂ ਉਨ੍ਹਾਂ ‘ਤੇ ਚਰਚਾ ਕਰ ਸਕੀਏ।