Close
Menu

ਬ੍ਰੈਗਜ਼ਿਟ ਪ੍ਰਸਤਾਵ ‘ਤੇ ਬ੍ਰਿਟੇਨ ਨੂੰ ਝੁਕਣਾ ਹੋਵੇਗਾ : ਫ੍ਰਾਂਸੀਸੀ ਮੰਤਰੀ

-- 31 August,2018

ਲੰਡਨ— ਫ੍ਰਾਂਸੀਸੀ ਯੂਰਪ ਮੰਤਰੀ ਨਤਾਲੀ ਲੋਇਜੌ ਨੇ ਯੂਰਪੀ ਯੂਨੀਅਨ ਨਾਲ ਭਵਿੱਖ ਦੇ ਵਪਾਰਕ ਸੰਬੰਧਾਂ ਲਈ ਬ੍ਰਿਟੇਨ ਦੀ ਬ੍ਰੈਗਜ਼ਿਟ ਰੂਪਰੇਖਾ ‘ਤੇ ਸ਼ੁੱਕਰਵਾਰ ਨੂੰ ਮੁੜ ਸ਼ੱਕ ਜ਼ਾਹਰ ਕੀਤਾ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਕਿ  ਬ੍ਰਿਟੇਨ ਦੇ ਮੌਜੂਦਾ ਪ੍ਰਸਤਾਵ ਨੂੰ ਅਮਲ ਵਿਚ ਲਿਆਉਣਾ ”ਸੰਭਵ ਨਹੀਂ” ਹੈ। ਲੋਇਜੌ ਨੇ ਕਿਹਾ ਕਿ ਜੁਲਾਈ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਇਹ ਯੋਜਨਾ ਸਾਹਮਣੇ ਆਈ ਸੀ। ਯੋਜਨਾ ਵਿਚ ਇਹ ਵਿਚਾਰ ਰੱਖਿਆ ਗਿਆ ਹੈ ਕਿ ਬ੍ਰਿਟੇਨ ਯੂਰਪੀ ਯੂਨੀਅਨ (ਈ.ਯੂ.) ਦੀ ਸਿੰਗਲ ਮਾਰਕੀਟ ਤੋਂ ਤਾਂ ਹਟਣ ਜਾ ਰਿਹਾ ਹੈ ਪਰ ਉਹ ਕਸਟਮ ਅਤੇ ਆਮ ਕਾਨੂੰਨੀ ਦਸਤਾਵੇਜ਼ਾਂ ਜ਼ਰੀਏ ਸਾਮਾਨ ਦੇ ਮੁਕਤ ਕਾਰੋਬਾਰ ਖੇਤਰ ਵਿਚ ਬਣਿਆ ਰਹੇਗਾ। 

 

ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਦਾ ਇਹ ਪ੍ਰਸਤਾਵ ਅਵਿਵਹਾਰਕ ਹੈ। ਯੂਰਪੀ ਯੂਨੀਅਨ ਦਾ ਕੈਨੇਡਾ ਨਾਲ ਆਪਣੇ ਮੁਕਤ ਵਪਾਰ ਸਮਝੌਤੇ ਨੂੰ ਮੁੜ ਦੁਹਰਾਉਣਾ ਜਾਂ ਸਿੰਗਲ ਬਾਜ਼ਾਰ ਤੱਕ ਇਸ ਦੇ ਗੈਰ ਮੈਂਬਰ ਨਾਰਵੇ ਦੀ ਪਹੁੰਚ ਬਣਾਉਣ ਦਾ ਪ੍ਰਸਤਾਵ ਹੈ, ਜਿਸ ਦਾ ਮੇਅ ਵਿਰੋਧ ਕਰ ਰਹੀ ਹੈ। ਕਿਉਂਕਿ ਇਹ ਯੂਨੀਅਨ ਦੇ ਬਜਟ ਵਿਚ ਭੁਗਤਾਨ ਨੂੰ ਜ਼ਰੂਰੀ ਬਣਾਉਂਦਾ ਹੈ ਅਤੇ ਇਸ ਦੇ ਤਹਿਤ ਲੋਕਾਂ ਦੀ ਮੁਫਤ ਆਵਾਜਾਈ ਜਿਹੇ ਨਿਯਮਾਂ ਨੂੰ ਵੀ ਬ੍ਰਿਟੇਨ ਨੂੰ ਸਵੀਕਾਰ ਕਰਨਾ ਹੋਵੇਗਾ। ਲੋਇਜੌ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ,”ਬ੍ਰਿਟਿਸ਼ ਸਰਕਾਰ ਵੱਲੋਂ ਬਣਾਏ ਗਏ ਮੌਜੂਦਾ ਪ੍ਰਸਤਾਵ ਦੇ ਨਾਲ ਸਮੱਸਿਆ ਹੈ ਕਿ ਇਹ ਕੈਨੇਡਾ ਦੇ ਇਤਰਾਜ਼ ਨਾਲ ਨਾਰਵੇ ਦੇ ਲਾਭ ਵਿਚ ਸ਼ਾਮਲ ਹੋਵੇਗਾ ਅਤੇ ਇਹ ਸੰਭਵ ਨਹੀਂ ਹੈ।” ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਨੂੰ ਨਿਸ਼ਚਿਤ ਰੂਪ ਨਾਲ ਯੂਰਪੀ ਯੂਨੀਅਨ ਦੇ ਮਹੱਤਵਪੂਰਣ ਸਿਧਾਂਤਾਂ ਦਾ ਪਾਲਨ ਕਰਨਾ ਚਾਹੀਦਾ ਹੈ। ਲੋਇਜੌ ਨੇ ਕਿਹਾ,”ਉਨ੍ਹਾਂ ਦੇ (ਨਾਰਵੇ ਤੇ ਕੈਨੇਡਾ) ਵਿਚਕਾਰ ਕੁਝ ਹੈ ਪਰ ਯੂਰਪੀ ਯੂਨੀਅਨ ਦੇ ਨਾਲ ਸੰਬੰਧ ਵਿਚ ਅਧਿਕਾਰਾਂ ਅਤੇ ਪਾਲਣਾ ਵਿਚਕਾਰ ਸੰਤੁਲਨ ਹੋਣਾ ਚਾਹੀਦਾ ਹੈ।”

Facebook Comment
Project by : XtremeStudioz