Close
Menu

ਬਜ਼ਟ ਆਮ ਆਦਮੀ ਅਤੇ ਗਰੀਬ ਵਿਰੋਧੀ : ਬੀਬੀ ਭੱਠਲ

-- 28 February,2015

ਚੰਡੀਗੜ, ਦਿਨ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬੀ ਭੱਠਲ ਨੇ ਦੱਸਿਆ ਕਿ ਮੋਦੀ ਸਰਕਾਰ ਨੇ ਬਿਲਕੁਲ ਹੀ ਆਧਾਰਹੀਣ ਅਤੇ ਦਿਸ਼ਾਹੀਣ ਬਜ਼ਟ ਪੇਸ਼ ਕੀਤਾ ਹੈ । ਮੋਦੀ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਵਾਅਦੇ ਤਾਂ  ਵੱਡੇ ਵੱਡੇ ਕੀਤੇ ਪਰ ਬਿਲਕੁਲ ਖੋਖਲਾ ਬਜ਼ਟ ਦੇਕੇ ਇਹ ਸਬੂਤ ਦਿੱਤਾ ਹੈ ਕਿ ਮੋਦੀ ਸਰਕਾਰ ਦੇਸ਼ ਦੀ ਤਰੱਕੀ ਲਈ ਬਿਲਕੁਲ ਹੀ ਦਿਸ਼ਾਹੀਨ ਹੈ । ਉਹਨਾਂ ਇਹ ਵੀ ਕਿਹਾ ਕਿ ਇਸ ਬਜ਼ਟ ਨੇ ਆਮ ਆਦਮੀ ਨੂੰ ਪੂਰੀ ਤਰ੍ਹਾਂ ਅਨਦੇਖਾ ਕੀਤਾ ਹੈ ਅਤੇ ਵੱਡੇ ਉਦਯੋਗਪਤੀਆਂ ਦਾ ਹੀ ਧਿਆਨ ਰੱਖਿਆ ਹੈ । ਉਹਨਾਂ ਕਿਹਾ ਕਿ ਮਿਡਲ ਕਲਾਸ ਦੇ ਲੋਕਾਂ ਲਈ ਵੀ ਮੋਦੀ ਸਰਕਾਰ ਨੇ ਇਨਕਮ ਟੈਕਸ ਲਈ ਆਮਦਨੀ ਉੱਤੇ ਕੋਈ ਵਾਧਾ ਨਹੀਂ ਕੀਤਾ । ਇਸ ਤਰ੍ਹਾਂ ਇਹ ਬਜ਼ਟ ਆਮ ਆਦਮੀ ਅਤੇ ਗਰੀਬ ਵਿਰੋਧੀ ਹੈ ।

ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਬਜ਼ਟ ਵਿੱਚ ਸਰਵਿਸ ਟੈਕਸ ਨੂੰ ਵਧਾ ਕੇ  ੧੨.੩੬% ਤੋਂ ੧੪% ਕਰ ਦਿੱਤਾ ਹੈ ਜਿਸ ਨਾਲ ਆਮ ਆਦਮੀ ਉੱਪਰ ਬੋਝ ਵਧੇਗਾ । ਇਸੇ ਤਰ੍ਹਾਂ ਰੇਲ ਬਜ਼ਟ ਵੀ ਬਹੁਤ ਹੀ ਨਾ ਸਮਝੀ ਨਾਲ ਬਣਾਇਆ ਹੋਇਆ ਹੈ । ਜਿਸ ਵਿੱਚ ਰੇਲਵੇ ਦੇ ਵਿਸਤਾਰ ਦੀ ਕੋਈ ਯੋਜਨਾ ਨਹੀਂ ਹੈ ਅਤੇ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਅਣਦੇਖਾ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਢੋਹਾਈ ਦਾ ਭਾੜਾ ਵਧਾਉਣ ਨਾਲ ਸਬਜ਼ੀਆਂ, ਸੀਮੇਂਟ ਅਤੇ ਹੋਰ ਜਰੂਰੀ ਵਸਤਾਂ ਹੋਰ ਜਿਆਦਾ ਮਹਿੰਗੀਆਂ ਹੋਣਗੀਆਂ ਜਿਸ ਨਾਲ ਆਮ ਆਦਮੀ ਉੱਪਰ ਹੋਰ ਜਿਆਦਾ ਬੋਝ ਪਵੇਗਾ । ਭੱਠਲ ਨੇ ਨਰੇਂਦਰ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਦੁਸ਼ਮਣ ਕਰਾਰ ਦਿੰਦੇ ਹੋਏ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੇ ਕਣਕ ਦੀ ਖਰੀਦ ਵਿੱਚ ਪੰਜਾਬ ਦੀ ਹਿੱਸੇਦਾਰੀ 5੦% ਕਰ ਦਿੱਤੀ ਹੈ ਜਿਸ ਨਾਲ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਕਣਕ ਰੁਲੇਗੀ ਅਤੇ ਕਿਸਾਨ ਪ੍ਰੇਸ਼ਾਨ ਹੋਣਗੇ ।

ਉਹਨਾਂ ਨੇ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਜੋ ਅਕਾਲੀ ਦਲ ਦੀ ਸਾਂਝੇਦਾਰ ਸਰਕਾਰ ਹੈ ਲਗਾਤਾਰ ਇੱਕਤੋਂ ਇੱਕ ਕਾਨੂੰਨ ਕਿਸਾਨ ਵਿਰੋਧੀ ਬਣਾ ਰਹੀ ਹੈ ਪਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਉਹਨਾਂ ਸਾਰੀਆਂ ਚੀਜਾਂ ਨੂੰ ਦੇਖਦੇ ਸੁਣਦੇ ਹੋਏ ਵੀ ਚੁੱਪ ਹੋਏ ਬੈਠੇ ਹਨ।

Facebook Comment
Project by : XtremeStudioz