Close
Menu

ਬੰਗਲਾਦੇਸ਼ ‘ਚ ਮੁਫ਼ਤ ਕੱਪੜੇ ਵੰਡੇ ਜਾਣ ਦੌਰਾਨ ਪਈ ਭਾਜੜ , 23 ਮੌਤਾਂ

-- 11 July,2015

ਢਾਕਾ, 11 ਜੁਲਾਈ- ਬੰਗਲਾਦੇਸ਼ ਦੇ ਮੈਮਨਸਿੰਘ ਸ਼ਹਿਰ ‘ਚ ਮੁਫ਼ਤ ਕੱਪੜੇ ਵੰਡੇ ਜਾਣ ਦੌਰਾਨ ਮਚੀ ਭਾਜੜ ‘ਚ ਘੱਟ ਤੋਂ ਘੱਟ 23 ਲੋਕਾਂ ਦੀ ਮੌਤ ਹੋ ਗਈ । ਇਨ੍ਹਾਂ ‘ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਿਲ ਹਨ । ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਮੌਕੇ ‘ਤੇ ਹਜ਼ਾਰਾਂ ਲੋਕ ਮੁਫ਼ਤ ਉਪਹਾਰ ਅਤੇ ਕੱਪੜੇ ਲੈਣ ਲਈ ਇੱਕ ਵਪਾਰੀ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਸਨ ਕਿ ਅਚਾਨਕ ਭਾਜੜ ਮੱਚ ਗਈ । ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਸਥਾਨ ਤੋਂ ਹੁਣ ਤੱਕ 23 ਲਾਸ਼ਾਂ ਮਿਲੀਆਂ ਹਨ ਤੇ ਕਈ ਹੋਰ ਲੋਕਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ । ਡਾਕਟਰਾਂ ਨੇ ਕਿਹਾ ਕਿ ਕਈ ਲੋਕ ਗੰਭੀਰ ਰੂਪ ‘ਚ ਜਖ਼ਮੀ ਹੋਏ ਹਨ। ਇਸ ਲਈ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ।

Facebook Comment
Project by : XtremeStudioz