Close
Menu

ਬੰਗਲਾਦੇਸ਼ ‘ਚ ਵਿਰੋਧੀ ਧਿਰ ਦੀ ਹੜਤਾਲ ਦੌਰਾਨ 5 ਮੌਤਾਂ-50 ਜ਼ਖ਼ਮੀ

-- 28 October,2013

ਢਾਕਾ,28 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਨਿਰਪੱਖ ਨਿਗਰਾਨ ਸਰਕਾਰ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਬੰਗਲਾਦੇਸ਼ ‘ਚ ਕੀਤੀ ਗਈ 60 ਘੰਟਿਆਂ ਦੀ ਹੜਤਾਲ ਦੌਰਾਨ 5 ਵਿਅਕਤੀ ਮਾਰੇ ਗਏ ਅਤੇ 50 ਹੋਰ ਜ਼ਖ਼ਮੀ ਹੋ ਗਏ। ਸਵੇਰ ਸਮੇਂ ਹੜਤਾਲ ਸ਼ੁਰੂ ਹੁੰਦਿਆਂ ਹੀ ਪ੍ਰਮੁੱਖ ਵਿਰੋਧੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਅਤੇ ਇਸ ਦੀ ਭਾਈਵਾਲ ਜਮਾਤ-ਏ-ਇਸਲਾਮੀ ਨੇ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਰਾਜਧਾਨੀ ਢਾਕਾ ‘ਚ ਦੇਸੀ ਬੰਬਾਂ ਦੇ ਧਮਾਕੇ ਕੀਤੇ। ਚਿਟਾਗੋਂਗ, ਰਾਜਸ਼ਾਹੀ, ਨਾਟੋਰ ਅਤੇ ਬੋਗਰਾ ਸਮੇਤ ਦੇਸ਼ ਦੇ ਵੱਖ ਵੱਖ ਹੋਰ ਹਿੱਸਿਆਂ ‘ਚ ਝੜਪਾਂ, ਲੁੱਟਮਾਰ, ਭੰਨਤੋੜ ਅਤੇ ਦੇਸੀ ਬੰਬ ਧਮਾਕਿਆਂ ਦੀਆਂ ਘਟਨਾਵਾਂ ਵਾਪਰੀਆਂ। ਬੇਸ਼ੱਕ ਪ੍ਰਸ਼ਾਸਨ ਨੇ ਕਿਸੇ ਅਣਸੁਖਾਵੀਂ ਘਟਨਾ ਰੋਕਣ ਲਈ ਵੱਡੀ ਗਿਣਤੀ ‘ਚ ਸੁਰੱਖਿਆ ਜਵਾਨ ਤਾਇਨਾਤ ਕੀਤੇ ਹੋਏ ਸਨ। ਪੁਲਿਸ ਨੇ ਦੱਸਿਆ ਕਿ ਵਿਰੋਧੀਆਂ ਨੇ ਸੱਤਾਧਾਰੀ ਅਵਾਮੀ ਲੀਗ ਦੇ ਸਮਰਥਕ ਨੂੰ ਜੇਸੋਰ ‘ਚ ਅਗਵਾ ਕਰ ਕੇ ਮਾਰ ਦਿੱਤਾ। ਪੁਲਿਸ ਵੱਲੋਂ ਚਲਾਈ ਗੋਲੀ ਨਾਲ ਫਰੀਦਪੁਰ ‘ਚ ਬੀ. ਐੱਨ. ਪੀ. ਦੇ ਇਕ ਕਾਰਕੁਨ ਦੀ ਮੌਤ ਹੋ ਗਈ। ਇਸ ਤਰ੍ਹਾਂ ਹੀ ਹੋਰ ਥਾਵਾਂ ‘ਤੇ ਝੜਪਾਂ ਦੌਰਾਨ 3 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਵਿਰੋਧੀ ਧਿਰ ਨੇ ਕਈ ਮੰਤਰੀਆਂ ਦੇ ਘਰਾਂ, ਮੁੱਖ ਚੋਣ ਕਮਿਸ਼ਨਰ ਦੇ ਘਰਾਂ ਦੇ ਅੱਗੇ ਅਤੇ ਟੀ. ਵੀ. ਚੈਨਲਾਂ ਸਾਹਮਣੇ ਬੰਬ ਧਮਾਕੇ ਕੀਤੇ, ਜਿਸ ਕਾਰਨ ਕਈ ਪੱਤਰਕਾਰ ਅਤੇ ਆਮ ਲੋਕ ਜ਼ਖ਼ਮੀ ਹੋ ਗਏ।

Facebook Comment
Project by : XtremeStudioz