Close
Menu

ਬੰਗਲਾਦੇਸ਼ ‘ਚ ਹੜਤਾਲ ਦੇ ਦੂਜੇ ਦਿਨ ਹਿੰਸਾ ‘ਚ 15 ਮਰੇ, ਸੈਂਕੜੇ ਜ਼ਖ਼ਮੀ

-- 30 October,2013

ਢਾਕਾ-ਬੰਗਲਾਦੇਸ਼ ‘ਚ ਵਿਰੋਧੀ ਧਿਰ ਦੇ ਹੜਤਾਲ ਦੇ ਸੱਦੇ ਦੇ ਦੂਜੇ ਦਿਨ ਸਿਆਸੀ ਹਿੰਸਾ ਵਿਚ ਹੁਣ ਤੱਕ 15 ਵਿਅਕਤੀ ਮਾਰੇ ਗਏ ਹਨ ਅਤੇ ਸੈਂਕੜੇ ਲੋਕ ਜ਼ਖ਼ਮੀ ਹੋ ਗਏ। ਹੜਤਾਲ ਦਾ ਸੱਦਾ ਨਿਰਪੱਖ ਸਰਕਾਰ ਦੀ ਨਿਗਰਾਨੀ ਵਿਚ ਚੋਣ ਕਰਵਾਉਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ। ਹਿੰਸਾ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਹੀ ਹੋ ਗਈ ਸੀ। ਚਾਰ ਵਿਅਕਤੀ ਸੋਮਵਾਰ ਨੂੰ ਮਾਰੇ ਗਏ ਹਨ। ਇਨ੍ਹਾਂ ਵਿਚੋਂ ਇਕ ਨੌਜਵਾਨ ਅਤੇ ਇਕ ਡਰਾਈਵਰ ਸ਼ਾਮਲ ਹੈ। ਇਹ ਸਾਰੇ ਸੱਤਾ ‘ਤੇ ਕਾਬਜ਼ ਦੱਲ ਨਾਲ ਸਬੰਧ ਰੱਖਦੇ ਹਨ। ਖਾਲਿਦਾ ਜ਼ੀਆ ਦੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਕਾਰਜਵਾਹਕ ਜਨਰਲ ਸਕੱਤਰ ਫਖਰੁਲ ਇਸਲਾਮ ਆਲਮਗੀਰ ਦਾ ਕਹਿਣਾ ਹੈ ਕਿ ਸਰਕਾਰ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਪ੍ਰਧਾਨਮੰਤਰੀ ਸ਼ੇਖ ਹਸੀਨਾ ਨੇ ਸ਼ਨੀਵਾਰ ਨੂੰ ਖਾਲਿਦਾ ਜ਼ੀਆ ਨਾਲ ਟੈਲੀਫੋਨ ‘ਤੇ ਗੱਲ ਕੀਤੀ ਸੀ ਪਰ ਵਿਵਾਦ ਦਾ ਹੱਲ ਨਹੀਂ ਸਕਿਆ ਸੀ।

Facebook Comment
Project by : XtremeStudioz