Close
Menu

ਬੰਗਲਾਦੇਸ਼ ’ਚ 22 ਮੰਜ਼ਿਲਾ ਇਮਾਰਤ ਨੂੰ ਅੱਗ, 19 ਹਲਾਕ

-- 29 March,2019

ਢਾਕਾ, 29 ਮਾਰਚ
ਬੰਗਲਾਦੇਸ਼ ਦੀ ਰਾਜਧਾਨੀ ਦੇ ਬਨਾਨੀ ਇਲਾਕੇ ’ਚ 22 ਮੰਜ਼ਿਲਾ ਇਮਾਰਤ ’ਚ ਵੀਰਵਾਰ ਨੂੰ ਅੱਗ ਲੱਗਣ ਕਰਕੇ 19 ਵਿਅਕਤੀ ਮਾਰੇ ਗਏ ਜਦਕਿ ਕਈ ਹੋਰਾਂ ਦੇ ਉਸ ’ਚ ਫਸੇ ਹੋਣ ਦਾ ਖ਼ਦਸ਼ਾ ਹੈ। ਇਮਾਰਤ ’ਚੋਂ 35 ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਇਮਾਰਤ ’ਚ ਕੱਪੜੇ ਅਤੇ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕਈ ਦੁਕਾਨਾਂ ਹਨ। ਢਾਕਾ ਟ੍ਰਿਬਿਊਨ ਮੁਤਾਬਕ ਚਾਰ ਵਿਅਕਤੀ ਉਸ ਸਮੇਂ ਮਾਰੇ ਗਏ ਜਦੋਂ ਉਨ੍ਹਾਂ ਇਮਾਰਤ ਦੀਆਂ ਵੱਖ ਵੱਖ ਮੰਜ਼ਿਲਾਂ ਤੋਂ ਛਾਲ ਮਾਰ ਦਿੱਤੀ ਜਦਕਿ ਢਾਕਾ ਯੂਨੀਵਰਸਿਟੀ ਦਾ ਵਿਦਿਆਰਥੀ ਝੁਲਸਣ ਕਾਰਨ ਮਾਰਿਆ ਗਿਆ।

Facebook Comment
Project by : XtremeStudioz