Close
Menu

ਬੰਗਲਾਦੇਸ਼ ਤੋਂ ਚਿੰਤਤ ਹੈ ਸ੍ਰੀਲੰਕਾ ਦਾ ਕਪਤਾਨ ਮੈਥਿਊਜ਼

-- 25 February,2015

ਮੈਲਬਰਨ, ਸ੍ਰੀਲੰਕਾ ਦਾ ਕਪਤਾਨ ਏਂਜਲੋ ਮੈਥਿਊਜ਼ ਬੰਗਲਾਦੇਸ਼ ਖ਼ਿਲਾਫ਼ ਬਿਹਰਤੀਨ ਰਿਕਾਰਡ ਦੇ ਬਾਵਜੂਦ ਉਸ ਨੂੰ ਹਲਕੇ ‘ਚ ਨਹੀਂ ਲੈ ਰਿਹਾ ਅਤੇ ਉਸ ਦਾ ਕਹਿਣਾ ਹੈ ਕਿ ਭਲਕੇ ਬੰਗਲਾਦੇਸ਼ੀ ਟੀਮ ਨਾਲ ਮੈਚ ਕਠਿਨ ਹੋਵੇਗਾ। ਮੈਥਿਊਜ਼ ਨੇ ਕਿਹਾ, ”ਇਹ ਮੈਚ ਕਾਫੀ ਫ਼ਸਵਾਂ ਹੋਵੇਗਾ। ਬੰਗਲਾਦੇਸ਼ ਦੀ ਟੀਮ ਨੇ ਹਾਲ ਹੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਕੋਲ ਚੰਗੇ ਖਿਡਾਰੀ ਹਨ ਅਤੇ ਸਾਨੂੰ ਉਨ੍ਹਾਂ ਦੇ ਸਾਰੇ ਖਿਡਾਰੀਆਂ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਜੋ ਵੀ ਚੰਗਾ ਖੇਡੇਗਾ, ਉਹੀ ਜਿੱਤੇਗਾ ਅਤੇ ਉਮੀਦ ਹੈ ਕਿ ਅਸੀਂ ਬਿਹਤਰ ਖੇਡਾਂਗੇ।”

Facebook Comment
Project by : XtremeStudioz