Close
Menu

ਬੰਗਲਾਦੇਸ਼ ਦੌਰਾ: ਮੋਦੀ ਨੂੰ ਢਾਕਾ ‘ਚ ਏਅਰਪੋਰਟ ‘ਤੇ ਦਿੱਤਾ ਗਿਆ ਗਾਰਡ ਆਫ ਆਨਰ

-- 06 June,2015

ਢਾਕਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਬੰਗਲਾਦੇਸ਼ ਦੌਰੇ ਦੌਰਾਨ ਸ਼ਨੀਵਾਰ ਸਵੇਰੇ 10 ਵਜੇ ਦੇ ਕਰੀਬ ਢਾਕਾ ਪਹੁੰਚ ਗਏ ਹਨ। ਉਥੇ ਉਨ੍ਹਾਂ ਦਾ ਬਹੁਤ ਹੀ ਨਿੱਘਾ ਸਵਾਗਤ ਹੋਇਆ। ਉਨ੍ਹਾਂ ਦੇ ਸਵਾਗਤ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖੁਦ ਏਅਰਪੋਰਟ ‘ਤੇ ਪਹੁੰਚੀ ਅਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। 
ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਇਸ ਦੌਰੇ ਨਾਲ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਮਜਬੂਤ ਹੋਣਗੇ। ਜ਼ਿਕਰਯੋਗ ਹੈ ਕਿ ਇਸ ਦੌਰੇ ‘ਤੇ ਆਪਣੇ ਬੰਗਲਾਦੇਸ਼ੀ ਸਮਅਹੁਦਾ ਸ਼ੇਖ ਹਸੀਨਾ ਨਾਲ ਮੁਲਾਕਾਤ ਕਰਕੇ ਕਈ ਕਰਾਰ ‘ਤੇ ਹਸਤਾਖਰ ਕਰਨਗੇ, ਜਿਸ ਵਿਚ ਸੰਪਰਕ ਅਤੇ ਵਪਾਰ ਨਾਲ ਜੁੜਿਆ ਸਮਝੌਤਾ ਮੁੱਖ ਹੈ

Facebook Comment
Project by : XtremeStudioz