Close
Menu

ਬੰਗਲਾਦੇਸ਼ ਨੇ ਦਿੱਤੀ ਸਿੱਖ ਮੈਰਿਜ ਐਕਟ ਨੂੰ ਮਾਨਤਾ

-- 01 July,2015

ਢਾਕਾ— ਬੰਗਲਾਦੇਸ਼ ਸਰਕਾਰ ਨੇ ਸਿੱਖ ਮੈਰਿਜ ਐਕਟ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਇਸ ਐਕਟ ਦੇ ਲਾਗੂ ਹੋਣ ਨਾਲ ਬੰਗਲਾਦੇਸ਼ ਵਿਚ ਰਹਿਣ ਵਾਲੇ ਸਿੱਖ ਆਪਣਾ ਵਿਆਹ ਨਵੇਂ ਐਕਟ ਤਹਿਤ ਦਰਜ ਕਰਵਾ ਸਕਣਗੇ।
ਸਰਕਾਰ ਨੇ ਬਕਾਇਦਾ ਇਸ ਦੇ ਲਈ ਪ੍ਰਸਤਾਵ ਪਾਸ ਕਰ ਕੇ ਸਿੱਖ ਅਨੰਦ ਮੈਰਿਜ ਐਕਟ 1909 ਨੂੰ ਮਾਨਤਾ ਦਿੱਤੀ ਹੈ। ਹਾਲਾਂਕਿ ਬੰਗਲਾਦੇਸ਼ ਵਿਚ ਬੇਹੱਦ ਹੀ ਘੱਟ ਸਿੱਖ ਰਹਿੰਦੇ ਹਨ ਪਰ ਫਿਰ ਵੀ ਇਥੋਂ ਦੀ ਸਰਕਾਰ ਨੇ ਘੱਟ ਗਿਣਤੀ ਭਾਈਚਾਰੇ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਐਕਟ ਨੂੰ ਮਾਨਤਾ ਦੇ ਦਿੱਤੀ।
ਪਾਕਿਸਤਾਨ ਸਰਕਾਰ ਪਹਿਲਾਂ ਹੀ ਸਿੱਖ ਮੈਰਿਜ ਐਕਟ ਨੂੰ ਮਾਨਤਾ ਦੇ ਚੁੱਕੀ ਹੈ। ਬੰਗਲਾਦੇਸ਼ ਸਰਕਾਰ ਦੇ ਇਸ ਫੈਸਲੇ ਦਾ ਸਿੱਖ ਭਾਈਚਾਰੇ ਵੱਲੋਂ ਸੁਆਗਤ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਇਸ ਲਈ ਬੰਗਲਾਦੇਸ਼ ਸਰਕਾਰ ਦਾ ਧੰਨਵਾਦ ਕੀਤਾ ਹੈ।

Facebook Comment
Project by : XtremeStudioz