Close
Menu

ਬੰਗਲਾਦੇਸ਼ ਵੱਲੋਂ ਹੁਸੈਨ ਦੇ ਭਾਰਤੀ ਸੱਟੇਬਾਜ਼ ਨੂੰ ਮਿਲਣ ਦੀਆਂ ਖ਼ਬਰਾਂ ਦਾ ਖੰਡਨ

-- 24 February,2015

ਮੈਲਬਰਨ, ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਅਲ ਅਮੀਨ ਹੁਸੈਨ ਨੂੰ ਭਾਰਤੀ ਸੱਟੇਬਾਜ਼ ਨਾਲ ਮੁਲਾਕਾਤ ਬਾਅਦ ਵਿਸ਼ਵ ਕੱਪ ਤੋਂ ਵਾਪਸ ਵਤਨ ਭੇਜਣ ਸਬੰਧੀ ਮੀਡੀਆ ਰਿਪੋਰਟਾਂ ਦਾ ਬੰਗਲਾਦੇਸ਼ ਨੇ ਖੰਡਨ ਕੀਤਾ ਹੈ। ਬੰਗਲਾਦੇਸ਼ ਕ੍ਰਿਕਟ ਟੀਮ ਦੇ ਪ੍ਰਬੰਧਕਾਂ ਨੇ ਅੱਜ ਬਿਆਨ ਜਾਰੀ ਕੀਤਾ ਹੈ ਕਿ 25 ਸਾਲਾ ਗੇਂਦਬਾਜ਼ ਹੁਸੈਨ ਨੂੰ ਪਿਛਲੇ ਹਫਤੇ ਬ੍ਰਿਜ਼ਬਨ ’ਚ ਆਸਟਰੇਲੀਆ ਖਿਲਾਫ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਟੀਮ ਦੇ ਨਿਯਮਾਂ ਨੂੰ ਭੰਗ ਕਰਨ ’ਤੇ ਵਾਪਸ ਭੇਜਿਆ ਗਿਆ ਹੈ ਨਾ ਕਿ ਭ੍ਰਿਸ਼ਟਾਚਾਰ ਕਾਰਨ। ਢਾਕਾ ਦੇ ਅਖਬਾਰ ‘ਨਿਊ ਏਜ’ ਅਤੇ ਹੋਰ ਮੀਡੀਆ ਮੁਤਾਬਕ ਹੁਸੈਨ ਪਿਛਲੇ ਕੁਝ ਸਮੇਂ ਤੋਂ ਕੌਮਾਂਤਰੀ ਕ੍ਰਿਕਟ ਕੌਂਸਲ ਦੀ ਭ੍ਰਿਸ਼ਟਾਚਾਰ ਵਿਰੋਧੀ ਅਤੇ ਸੁਰੱਖਿਆ ਇਕਾਈ ਦੀ ਨਿਗਰਾਨੀ ਹੇਠ ਸੀ। ਖਬਰਾਂ ਅਨੁਸਾਰ ਆਈ.ਸੀ.ਸੀ. ਦੀ ਭ੍ਰਿਸ਼ਟਾਚਾਰ ਤੇ ਸੁਰੱਖਿਆ ਇਕਾਈ ਨੇ ਹੁਸੈਨ ਨਾਲ ਇਥੇ ਗੱਲਬਾਤ ਕੀਤੀ ਅਤੇ ਦਾਅਵਾ ਕੀਤਾ ਹੈ ਕਿ ਹੁਸੈਨ ਨੇ ਸਵੀਕਾਰ ਕੀਤਾ ਹੈ ਕਿ ਉਹ ਚੇਨਈ ਦੇ ਇਕ ਸੱਟੇਬਾਜ਼ ਨੂੰ ਮਿਲਿਆ ਸੀ ਜਦੋਂ ਉਹ ਪਿਛਲੇ ਸਾਲ ਆਪਣੇ ਗੇਂਦਬਾਜ਼ੀ ਐਕਸ਼ਨ ਦੀ ਜਾਂਚ ਲਈ ਉਥੇ ਗਿਆ ਸੀ।

Facebook Comment
Project by : XtremeStudioz