Close
Menu

ਬੰਗਲਾਦੇਸ਼ੀ ਗੇਂਦਬਾਜ਼ ਨੇ ਬਣਾਇਆ ਇਕ ਓਵਰ ‘ਚ 39 ਦੌੜਾਂ ਦੇਣ ਦਾ ਰਿਕਾਰਡ

-- 03 October,2013

ਢਾਕਾ – ਬੰਗਲਾਦੇਸ਼ ਦੇ 21 ਸਾਲਾ ਗੇਂਦਬਾਜ਼ ਅਲਾਓਦੀਨ ਬਾਬੂ ਨੇ ਲਿਸਟ-ਏ ਕ੍ਰਿਕਟ ਵਿਚ ਇਕ ਓਵਰ ਵਿਚ 39 ਦੌੜਾਂ ਦੇਣ ਦਾ ਨਵਾਂ ਅਣਚਾਹਿਆ ਵਿਸ਼ਵ ਰਿਕਾਰਡ ਬਣਾ ਦਿੱਤਾ। ਢਾਕਾ ਪ੍ਰੀਮੀਅਰ ਡਵੀਜ਼ਨ ਵਿਚ ਅਬਾਹਾਨੀ ਲਿਮਟਿਡ ਦੇ ਤੇਜ਼ ਗੇਂਦਬਾਜ਼ ਬਾਬੂ ਨੇ ਮੀਰਪੁਰ ਵਿਚ ਸ਼ੇਖ ਜਮਾਲ ਧਨਮੋਂਡੀ ਕਲੱਬ ਵਿਰੁੱਧ ਮੈਚ ਵਿਚ ਇਹ ਰਿਕਾਰਡ ਬਣਾਇਆ। ਜ਼ਿੰਬਾਬਵੇ ਦੇ ਆਲਰਾਊਂਡਰ ਐਲਟਨ ਚਿੰਗੁਬਰਾ ਨੇ ਪਾਰੀ ਦੇ 50ਵੇਂ ਓਵਰ ਵਿਚ ਰਿਕਾਰਡ 39 ਦੌੜਾਂ ਬਣਾਈਆਂ। ਇਸ ਓਵਰ ਦੀ ਪਹਿਲੀ ਗੇਂਦ ਨੋ ਬਾਲ ਸੀ, ਜਿਸ ‘ਤੇ ਪੰਜ ਦੌੜਾਂ ਪਈਆਂ। ਅਗਲੀ ਗੇਂਦ ਵਾਈਡ ਸੀ। ਓਵਰ ਦੀ ਸਹੀ ਪਹਿਲੀ ਗੇਂਦ ‘ਤੇ ਛੱਕਾ, ਦੂਸਰੀ ‘ਤੇ ਚੌਕਾ, ਤੀਸਰੀ ‘ਤੇ ਛੱਕਾ, ਚੌਥੀ ‘ਤੇ ਛੱਕਾ ਤੇ ਪੰਜਵੀਂ ‘ਤੇ ਛੱਕਾ ਪਿਆ। ਅਗਲੀ ਗੇਂਦ ਵਾਈਡ ਸੀ ਤੇ ਆਖਰੀ ਗੇਂਦ ‘ਤੇ ਛੱਕਾ ਪੈ ਗਿਆ। ਲਿਸਟ-ਏ ਮੈਚਾਂ ਵਿਚ ਪਿਛਲਾ ਰਿਕਾਰਡ 36 ਦੌੜਾਂ ਦਾ ਸੀ। ਦੱਖਣੀ ਅਫਰੀਕਾ ਦੇ ਹਰਸ਼ਲ ਗਿਬਸ ਨੇ 2006-07 ਵਿਚ ਹਾਲੈਂਡ ਦੇ ਡੀ. ਵਾਨ ਬੰਜ ਦੇ ਇਕ ਓਵਰ ਵਿਚ ਛੇ ਛੱਕੇ ਲਗਾਉਂਦੇ ਹੋਏ 36 ਦੌੜਾਂ ਬਣਾਈਆਂ ਸਨ।

Facebook Comment
Project by : XtremeStudioz