Close
Menu

ਬੰਗਲਾਦੇਸ਼ ਵਿੱਚ ਘੱਟ ਗਿਣਤੀਅਾਂ ਦੀ ਸੁਰੱਖਿਅਾ ਲੲੀ ਅਮਰੀਕੀ ਕਾਂਗਰਸ ਵਿੱਚ ਮਤਾ

-- 31 July,2015

ਵਾਸ਼ਿੰਗਟਨ, 31 ਜੁਲਾੲੀ
ਅਮਰੀਕੀ ਕਾਂਗਰਸ ’ਚ ਮਤਾ ਪਾ ਕੇ ਬੰਗਲਾਦੇਸ਼ ਨੂੰ ਕਿਹਾ ਗਿਅਾ ਹੈ ਕਿ ੳੁਹ ਹਿੰਦੂਅਾਂ ਸਮੇਤ ਹੋਰ ਘੱਟ ਗਿਣਤੀਅਾਂ ਦੇ ਮਨੁੱਖੀ ਹੱਕਾਂ ਦੀ ਰਾਖੀ ਕਰੇ। ਬੰਗਲਾਦੇਸ਼ ਨੂੰ ਦਹਿਸ਼ਤੀ ਗੁਟਾਂ ’ਤੇ ਵੀ ਨੱਥ ਪਾੳੁਣ ਦੀ ਹਦਾੲਿਤ ਕੀਤੀ ਗੲੀ ਹੈ।
ੲਿਹ ਮਤਾ ਪ੍ਰਤੀਨਿਧ ਸਭਾ ’ਚ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਪੇਸ਼ ਕੀਤਾ। ੳੁਹ ਅਮਰੀਕੀ ਕਾਂਗਰਸ ’ਚ ੲਿਕੱਲੀ ਹਿੰਦੂ ਮੈਂਬਰ ਹੈ। ਬੀਬੀ ਗਬਾਰਡ ਨੇ ਕਿਹਾ ਹੈ ਕਿ ਬੰਗਲਾਦੇਸ਼ ’ਚ ਹਾਲਾਤ ਡਾਵਾਂਡੋਲ ਹਨ। ੳੁਨ੍ਹਾਂ ਪਿਛਲੇ ਸਾਲ ਹੋੲੀਅਾਂ ਚੋਣਾਂ ’ਚ ਗਡ਼ਬਡ਼ੀ ’ਤੇ ਚਿੰਤਾ ਜਤਾੲੀ ਅਤੇ ਕਿਹਾ ਕਿ ਸਿਅਾਸੀ ਹਿੰਸਾ ਲਗਾਤਾਰ ਵਧਦੀ ਜਾ ਰਹੀ ਹੈ।
ੳੁਨ੍ਹਾਂ ਧਾਰਮਿਕ ਅਾਜ਼ਾਦੀ ਅਤੇ ਘੱਟ ਗਿਣਤੀ ਹਿੰਦੂਅਾਂ, ੲੀਸਾੲੀਅਾਂ, ਬੋਧੀਅਾਂ ਅਤੇ ਹੋੋਰ ਧਰਮਾਂ ’ਤੇ ਹਮਲਿਅਾਂ ੳੁਪਰ ਚਿੰਤਾ ਜਤਾੲੀ। ੳੁਨ੍ਹਾਂ ਕਿਹਾ ਕਿ ਘੱਟ ਗਿਣਤੀਅਾਂ ਖ਼ਿਲਾਫ਼ ਸਾਜ਼ਿਸ਼ਾਂ ਘਡ਼ਨ ਵਾਲਿਅਾਂ ਨੂੰ ਕਦੇ ਸਜ਼ਾ ਨਹੀਂ ਹੁੰਦੀ। ਕਾਂਗਰਸਮੈਨ ਮੈਟ ਸਾਲਮਨ ਨੇ ਕਿਹਾ ਕਿ ੲਿਸ ਮਤੇ ਰਾਹੀਂ ਬੰਗਲਾਦੇਸ਼ ਨੂੰ ਅਹਿੰਸਾ ਦੇ ਰਾਹ ’ਤੇ ਚਲਣ ਲੲੀ ੳੁਤਸ਼ਾਹਤ ਕੀਤਾ ਜਾ ਰਿਹਾ ਹੈ। ੲਿਕ ਹੋਰ ਸੰਸਦ ਮੈਂਬਰ ਬੌਬ ਡੋਲਡ ਨੇ ਵੀ ਕਿਹਾ ਕਿ ਅਮਰੀਕਾ ੲਿਹ ਸੁਨੇਹਾ ਭੇਜਣਾ ਚਾਹੁੰਦਾ ਹੈ ਕਿ ਜਿਹਡ਼ੇ ਮੁਲਕ ਅਾਪਣੇ ਨਾਗਰਿਕਾਂ ਅਤੇ ਘੱਟ ਗਿਣਤੀਅਾਂ ਦੀ ਰਾਖੀ ਕਰਨ’ਚ ਨਾਕਾਮ ਰਹਿੰਦੇ ਹਨ, ੳੁਨ੍ਹਾਂ ਨੂੰ ਅਮਰੀਕਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।

Facebook Comment
Project by : XtremeStudioz