Close
Menu

ਬੰਗਲੌਰ ਛੇੜਛਾੜ ਮਾਮਲਾ : ਫਰਹਾਨ ਅਖਤਰ ਨੇ ਘਟਨਾ ਨੂੰ ਦੱਸਿਆ ‘ਲੜਕੀਆਂ ਨਾਲ ਹੋਣ ਵਾਲਾ ਅੱਤਵਾਦ’

-- 06 January,2017
ਮੁੰਬਈ— ਬੰਗਲੌਰ ‘ਚ ਨਵੇਂ ਸਾਲ ਦੇ ਮੌਕੇ ‘ਤੇ ਇਕ ਲੜਕੀ ਨਾਲ ਛੇੜਛਾੜ ਦੇ ਮਾਮਲੇ ਤੋਂ ਬਾਅਦ ਪੂਰੇ ਦੇਸ਼ ਦੀਆਂ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਬਾਲੀਵੁੱਡ ਅਭਿਨੇਤਾ ਫਰਹਾਨ ਅਖਤਰ ਨੇ ਇਸ ਨੂੰ ਛੇੜਛਾੜ ਨਹੀਂ, ਸਗੋਂ ਲੜਕੀਆਂ ਨਾਲ ਹੋਣ ਵਾਲਾ ਅੱਤਵਾਦ ਕਿਹਾ ਹੈ। ਬੰਗਲੌਰ ‘ਚ ਨਵੇਂ ਸਾਲ ਦੇ ਮੌਕੇ ‘ਤੇ ਇਕ ਲੜਕੀ ਨਾਲ ਛੇੜਛਾੜ ਦੇ ਮਾਮਲੇ ਦੀ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵਾਇਰਲ ਹੋਣ ਤੋਂ ਬਾਅਦ ਪੂਰੇ ਦੇਸ਼ ‘ਚ ਸਨਸਨੀ ਫੈਲ ਗਈ ਸੀ। ਹਾਲ ਹੀ ‘ਚ ਬਾਲੀਵੁੱਡ ‘ਚ ਇਸ ਗੱਲ ਨੂੰ ਲੈ ਕੇ ਮਾਹੌਲ ਗਰਮ ਹੋ ਚੁਕਾ ਹੈ।
ਇਸ ਵਿਚਾਲੇ ਬਾਲੀਵੁੱਡ ਅਭਿਨੇਤਾ ਫਰਹਾਨ ਅਖਤਰ ਨੇ ਆਪਣੇ ਟਵਿਟਰ ਹੈਂਡਲ ‘ਤੇ ਇਕ ਟਵੀਟ ਕੀਤਾ ਕਿ ਇਹ ਛੇੜਛਾੜ ਨਹੀਂ, ਸਗੋਂ ਲੜਕੀਆਂ ਨਾਲ ਹੋਣ ਵਾਲਾ ਅੱਤਵਾਦ ਹੈ। ਇਹ ਹੁਣ ਜਾਗਣ ਦਾ ਸਮਾਂ ਹੈ।
ਦੱਸਣਯੋਗ ਹੈ ਕਿ ਲੜਕੀ ਨਾਲ ਛੇੜਛਾੜ ਦੇ ਮਾਮਲੇ ‘ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਸ਼ਹਿਰ ਦੇ ਉੱਤਰ-ਪੂਰਬੀ ਉਪਨਗਰ ‘ਚ ਕੰਮਾਨਹੱਲੀ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਸੇ ਇਲਾਕੇ ‘ਚ ਐਤਵਾਰ ਤੜਕੇ 2 ਵਜ ਕੇ 41 ਮਿੰਟ ‘ਤੇ ਪੀੜਤਾ ਨਾਲ ਛੇੜਛਾੜ ਕੀਤੀ ਗਈ ਸੀ। ਉਹ ਆਪਣੇ ਇਕ ਦੋਸਤ ਨਾਲ ਨਵੇਂ ਸਾਲ ਦੀ ਪਾਰਟੀ ਤੋਂ ਘਰ ਪਰਤ ਰਹੀ ਸੀ।
Facebook Comment
Project by : XtremeStudioz