Close
Menu

ਬੰਗਾ ਵਿੱਚ ਇੱਕ ਲੱਖ ਲੋਕ ਇਕੱਠੇ ਕਰਾਂਗੇ: ਕਰੀਮਪੁਰੀ

-- 24 September,2015

ਫਿਲੌਰ, ਬਹੁਜਨ ਸਮਾਜ ਪਾਰਟੀ ਵੱਲੋਂ 9 ਅਕਤੂਬਰ ਨੂੰ ਬੰਗਾ ਵਿੱਚ 1 ਲੱਖ ਲੋਕਾਂ ਦੇ ਇਤਹਾਸਿਕ ਇਕੱਠ ਦੌਰਾਨ ਬਸਪਾ ਦੇ ਬਾਨੀ ਕਾਂਸ਼ੀ ਰਾਮ ਦਾ ਪ੍ਰੀਨਿਰਵਾਨ ਦਿਵਸ ਮਨਾਇਆ ਜਾਵੇਗਾ। ਇਹ ਐਲਾਨ ਬਸਪਾ ਦੇ ਪੰਜਾਬ ਦੇ ਪ੍ਰਧਨ ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਇੱਥੇ ਇੱਕ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਇਹ ਦਿਨ ਰਾਜ ਪੱਧਰ ੳੁੱਤੇ ਮਨਾਇਆ ਜਾ ਰਿਹਾ ਹੈ, ਜਿਸ ਬਸਪਾ ਦੇ ਵਰਕਰ ਇਹ ਸੰਕਲਪ ਕਰਨਗੇ ਕਿ ਉਹ ਕਾਂਸ਼ੀ ਰਾਮ ਦੇ ਸੁਪਨਿਆ ਦੀ ਸਰਕਾਰ 2017 ’ਚ ਬਣਾਉਣਗੇ ਅਤੇ ਇਸ ਵਿੱਚ ਵਰਕਰ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਆਕਾਲੀ ਭਾਜਪਾ ਸਰਕਾਰ ਹਰ ਫਰੰਟ ’ਤੇ ਫੇਲ ਹੋਈ ਹੈ ਤੇ ਪੰਜਾਬ ਦੀ ਸਰਕਾਰ ਤੋਂ ਹਰ ਵਰਗ ਦੁੱਖੀ ਹੈ।
ਕਰੀਮਪੁਰੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ 2017 ਵਿਚ ਆਕਾਲੀ ਭਾਜਪਾ ਸਰਕਾਰ ਨੂੰ ਗੱਦੀੳੁਂ ਲਾਹ ਦੇਣਗੇ ਤੇ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਬਸਪਾ ਦੇ ਪੰਜਾਬ ਬਚਾਓ ਅੰਦੋਲਨ ’ਚ ਸਾਥ ਦਿੱਤਾ ਹੈ ਉਸ ਤੋਂ ਸਾਫ ਜ਼ਾਹਿਰ ਹੈ ਕਿ ਪੰਜਾਬ ਵਿੱਚ ਲੋਕ ਬਦਲਾਅ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ’ਚ ਇਸ ਵਾਰ ਵੱਡੀ ਰਾਜਸੀ ਤਬਦੀਲੀ ਆਵੇਗੀ ਤੇ ਬਸਪਾ ਪੰਜਾਬ ’ਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਵੇਗੀ। ਉਨ੍ਹਾਂ ਫਿਲੌਰ ਵਿਧਾਨ ਸਭਾ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ 9 ਅਕਤੂਬਰ ਨੂੰ ਬੰਗਾ ’ਚ ਵੱਡੀ ਗਿਣਤੀ ’ਚ ਪਹੁੰਚਣ ਅਤੇ ਰੈਲੀ ਨੂੰ ਕਾਮਯਾਬ ਕਰਨ।
ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਲਕਾ ਇੰਚਾਰਜ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਬਸਪਾ ਕਿਸੇ ਇੱਕ ਵਰਗ ਦੀ ਪਾਰਟੀ ਨਹੀਂ ਹੈ ਅਤੇ ਇਹ ਸਾਰੇ ਵਰਗਾਂ ਦੇ ਨਾਲ ਖੜ੍ਹੀ ਹੈ।
ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਵਰਗ ਨਾਲ ਧੱਕੇਸ਼ਾਹੀ ਹੁੰਦੀ ਹੈ ਤਾਂ ਬਸਪਾ ਉਸਦਾ ਡੱਟ ਕੇ ਸਾਥ ਦੇਵੇਗੀ ਕਿਉਂਕਿ ਬਸਪਾ ਸਰਬ ਸਮਾਜ ਨੂੰ ਨਾਲ ਲੈ ਕੇ ਚੱਲਦੀ ਹੈ।
ਇਸ ਮੌਕੇ ਪੰਜਾਬ ਬਸਪਾ ਦੇ ਕੋਆਰਡੀਨੇਟਰ ਰਛਪਾਲ ਰਾਜੂ, ਪੰਜਾਬ ਬਸਪਾ ਦੇ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ, ਜ਼ੋਨ ਇਚਾਰਜ ਜਲੰਧਰ ਬਲਵਿੰਦਰ ਕੁਮਾਰ, ਰਾਮ ਲੁਭਾਇਆ, ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਤੇਹਿੰਗ, ਸੂਬਾ ਕੈਸ਼ੀਅਰ ਬਾਬੂ ਸੁੰਦਰ ਪਾਲ, ਰਾਜ ਕੁਮਾਰ ਹੰਸ, ਵਿਨੋਦ ਕੁਮਾਰ ਨੀਟਾ, ਸਰਜੀਤ ਮਾਹਲ, ਜਸਬੀਰ ਇੰਦਨਾ, ਹਰਜਿੰਦਰ ਕੁਮਾਰ ਸੂਰਜਾ, ਅਮਰਨਾਥ ਛਿਛੂਵਾਲ, ਰਵੀ ਅੱਪਰਾ, ਡਾ ਦਲਜੀਤ ਕੌਰ, ਰਾਜ ਕੁਮਾਰ ਵਿਕੀ, ਚਮਨ ਲਾਲ, ਨਰਿੰਦਰ ਚੱਕ ਧੋਥੜ ਤੋਂ ਇਲਾਵਾ ਵੱਡੀ ਗਿਣਤੀ ’ਚ ਬਸਪਾ ਵਰਕਰ ਹਾਜ਼ਰ ਸਨ।

Facebook Comment
Project by : XtremeStudioz