Close
Menu

ਬੰਬਾਰਦੀਏ ਵਲੋਂ 1,750 ਰੁਜ਼ਗਾਰ ਕੱਟਣ ਦਾ ਐਲਾਨ

-- 16 May,2015

*  ਤੇਲ ਦੀਆਂ ਘੱਟ ਕੀਮਤਾਂ ਅਤੇ ਅਮਰਜਿੰਗ ਮਾਰਕਿਟਜ਼ ਦਾ ਹੌਲੀ ਹੋਣਾ ਬਣਿਆ ਕਾਰਣ

ਟੋਰਾਂਟੋ, ਪ੍ਰਾਈਵੇਟ ਜੈਟ ਜਹਾਜ਼ਾ ਦੀ ਮੰਗ ਘੱਟਣ ਕਾਰਣ ਕੈਨੇਡਾ ਦੀ ਹਵਾਈ ਜਹਾਜ਼ ਅਤੇ ਰੇਲ ਗੱਡੀਆਂ ਬਣਾਉਣ ਵਾਲੀ ਵੱਡੀ ਕੰਪਨੀ ਬੰਬਾਰਦੀਏ ਵਲੋਂ 1,750 ਰੁਜ਼ਗਾਰ ਕੱਟਣ ਦਾ ਫੈਸਲਾ ਕੀਤਾ ਗਿਆ ਹੈ। ਕੰਪਨੀ ਨੇ ਵੀਰਵਾਰ ਨੂੰ ਚੀਨੀ ਪੂੰਜੀਪਤੀਆਂ ਅਤੇ ਰੂਸੀ ਧਨਾਢਾਂ ਵਲੋਂ ਘੱਟ ਰਹੀ ਮੰਗ ਨੂੰ ਇਸ ਦਾ ਜਿੰਮੇਵਾਰ ਠਹਿਰਾਇਆ ਹੈ।

ਮਾਂਟਰੀਅਲ ਦੀ ਇਸ ਕੰਪਨੀ ਨੇ ਦਸਿਆ ਕਿ 1,000 ਰੁਜ਼ਗਾਰਾਂ ਦੀ ਮਾਂਟਰੀਅਲ ਵਿਚ, 480 ਟੋਰਾਂਟੋ ਵਿਚ ਅਤੇ 280 ਬੈਲਫਾਸਟ ਵਿਚ ਕਟੌਤੀ ਕੀਤੀ ਜਾਵੇਗੀ।  ਇਸ ਮੰਦੀ ਕਾਰਣ ਗਲੋਬਲ  5000 ਅਤੇ 6000 ਜਹਾਜ਼ਾ ਦੇ ਨਿਰਮਾਣ ਕਾਰਜਾਂ ਤੇ ਅਸਰ ਪਵੇਗਾ। ਇਨ੍ਹਾਂ ਜਹਾਜ਼ਾ ਦੀ ਵਰਤੋਂ ਮਹਾਂਦੀਪਾਂ ਦਾ ਸਫ਼ਰ ਕਰਨ ਲਈ ਮੁੱਖ ਕਾਰਜਕਾਰੀਆਂ ਵਲੋਂ ਕੀਤਾ ਜਾਂਦਾ ਸੀ। ਇਨ੍ਹਾਂ ਜਹਾਜ਼ਾ ਤੇ ਕਾਫੀ ਖਰਚਾ ਆਉਂਦਾ ਸੀ ਅਤੇ ਇਨ੍ਹਾਂ ਦੀ ਆਰਡਰ ਬੁੱਕ ਆਏ ਦਿਨ ਘੱਟਦੀ ਜਾਂਦੀ ਸੀ।

ਕੰਪਨੀ ਪ੍ਰੈਜ਼ੀਡੈਂਟ ਨੇ ਕਿਹਾ ਕਿ ਦੁਨੀਆਂ ਭਰ ਦੇ ਬਜ਼ਾਰਾਂ ਵਿਚ ਇਨ੍ਹਾਂ ਜਹਾਜ਼ਾ ਦੀ ਮੰਗ ਘੱਟ ਰਹੀ ਹੈ ਅਤੇ ਇਨ੍ਹਾਂ ਕਾਰਣਾ ਵੱਸ ਕੰਪਨੀ ਆਪਣੇ ਨਿਰਮਾਣ ਕਾਰਜਾਂ ਨੂੰ ਅਨੁਪਾਤ ਅਨੁਸਾਰ ਘਟਾਉਣ ਦੀ ਕੋਸਿ਼ਸ਼ਾ ਵਿਚ ਹੈ ਜਿਸ ਦਾ ਨਤੀਜ਼ਾ ਵਰਕਰਾਂ ਨੂੰ ਵੀ ਕੰਮਾਂ ਤੋਂ ਲੇਅ-ਆਫ਼ ਕਰਨੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਰਿਵਾਰਾਂ ਤੇ ਪੈਣ ਵਾਲੇ ਇਸ ਦੇ ਪ੍ਰਭਾਵਾਂ ਤੋਂ ਅਸੀਂ ਜਾਣੂੰ ਹਾਂ ਅਤੇ ਸਾਡੀ ਹਰ ਕੋਸਿ਼ਸ਼ ਹੈ ਕਿ ਅਸੀਂ ਆਪਣੇ ਕਾਮਿਆਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਾਂ।

ਵਡੇ ਕਾਰੋਬਾਰੀ ਜਹਾਜ਼ਾਂ ਦੀ ਮੰਗ ਘੱਟਣ ਦੇ ਕਾਰਣਾਂ ਵਿਚ ਅਮਰਜਿੰਗ ਮਾਰਕਿਟਜ਼ ਦਾ ਹੌਲੀ ਹੋਣਾ ਅਤੇ ਤੇਲ ਦੀਆਂ ਘੱਟ ਕੀਮਤਾਂ ਵੀ ਹਨ(ਖਾੜੀ ਦੇਸ਼ਾ ਤੋਂ ਇਨ੍ਹਾਂ ਜਹਾਜ਼ਾ ਦੀ ਵਧੇਰੇ ਮੰਗ ਹੁੰਦੀ ਹੈ।

Facebook Comment
Project by : XtremeStudioz