Close
Menu

ਬੰਬੇ ਹਾਈ ਕੋਰਟ ਨੇ ਆਰ.ਐੱਸ.ਐੱਸ. ਦੀ ਰੈਲੀ ‘ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ

-- 22 November,2018

ਮੁੰਬਈ— ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਰਾਸ਼ਟਰੀ ਸਵੈ-ਸੇਵਕ ਸੰਘ ਦੀ ਹੁੰਕਾਰ ਰੈਲੀ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਆਰ.ਐੱਸ.ਐੱਸ. 25 ਨਵੰਬਰ ਨੂੰ ਇਸ ਰੈਲੀ ਦਾ ਆਯੋਜਨ ਕਰ ਰਿਹਾ ਹੈ। ਇਸ ‘ਚ ਅਯੁੱਧਿਆ ‘ਚ ਰਾਮ ਮੰਦਰ ਬਣਾਏ ਜਾਣ ਲਈ ਸਮਰਥਨ ਇਕੱਠਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ਼ਿਵ ਸੇਨਾ ਨੇ ਇਸ ਰੈਲੀ ਨੂੰ ਲੈ ਕੇ ਸਵਾਲ ਚੁੱਕੇ ਸਨ। ਸ਼ਿਵ ਸੇਨਾ ਪ੍ਰਮੁੱਖ ਉਧਵ ਠਾਕਰੇ ਨੇ ਕਿਹਾ ਸੀ ਕਿ ਜਦੋਂ 25 ਨਵੰਬਰ ਨੂੰ ਮੈਂ ਅਯੁੱਧਿਆ ਜਾਣ ਦਾ ਐਲਾਨ ਕੀਤਾ, ਉਸ ਤੋਂ ਬਾਅਦ ਸੰਘ ਨੂੰ ਅਯੁੱਧਿਆ ਦੀ ਚਿੰਤਾ ਹੋਈ। ਉਨ੍ਹਾਂ ਪੁੱਛਿਆ ਕਿ ਆਖਿਰ 25 ਨੂੰ ਵੀ ਉਥੇ ਸੰਘ ਦੀ ਹੁੰਕਾਰ ਰੈਲੀ ਕਰਨ ਦਾ ਮਹੁਰਤ ਕਿਸ ਨੇ ਕੱਢਿਆ।ਸ਼ਿਵ ਸੇਨਾ ਦੇ ਮੁੱਖ ਪੱਤਰ ‘ਚ ‘ਹੁੰਕਾਰ ਦਾ ਮਹੁਰਤ ਕਿਸ ਦਾ ਪੰਚਾਗ’ ਨਾਂ ਨਾਲ ਲੇਖ ਲਿੱਖਿਆ ਗਿਆ ਸੀ। ਜਿਸ ‘ਚ ਸੰਘ ਪਰਿਵਾਰ ‘ਤੇ ਨਿਸ਼ਾਨਾ ਵਿੰਨ੍ਹਿਆ ਗਿਆ ਸੀ। ਲੇਖ ‘ਚ ਲਿੱਖਿਆ ਗਿਆ ਸੀ ਕਿ ਯਕੀਨੀ ਤੌਰ ‘ਤੇ ਇਸ ਮਹੁਰਤ ਲਈ ਪੰਚਾਂਗ ਦੀ ਮਦਦ ਲਈ ਗਈ ਹੈ, ਕਿਉਂਕਿ 25 ਤਰੀਕ ਨੂੰ ਅਯੁੱਧਿਆ ‘ਚ ਰਾਮ ਮੰਦਰ ਲਈ ਅੰਦੋਲਨ ਕਰਨ ਜਾਂ ਹੁੰਕਾਰ ਭਰਨ ਦਾ ਖਿਆਲ ਸੰਘ ਦੇ ਮਨ ‘ਚ ਪਹਿਲਾਂ ਨਹੀਂ ਸੀ। 25 ਨੂੰ ਭਾਜਪਾ ਸਣੇ ਆਰ.ਐੱਸ.ਐੱਸ., ਵਿਹਿਪ, ਆਦਿ ਨੇ ਹੁੰਕਾਰ ਰੈਲੀ ਕਰਨਾ ਤੈਅ ਕੀਤਾ ਹੈ। ਲੇਖ ‘ਚ ਸ਼ਿਵ ਸੇਨਾ ਨੇ ਕਿਹਾ ਸੀ ਕਿ ਸਾਡੇ ਮਨ ‘ਚ ਕਿਸੇ ਤਰ੍ਹਾਂ ਦਾ ਭੇਦਭਾਅ ਨਹੀਂ ਸਗੋਂ ਅਸੀਂ ਹੁੰਕਾਰ ਰੈਲੀ ਦਾ ਸਵਾਗਤ ਕਰਦੇ ਹਾਂ ਪਰ ਹਿੰਦੂਆਂ ‘ਚ ਵੱਖਵਾਦ ਦਾ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ ਹੈ। ਮੰਦਰ ਮੁੱਦੇ ‘ਤੇ ਵੱਖ-ਵੱਖ ਪ੍ਰਦਰਸ਼ਨ ਕਰਨ ਵਾਲਿਆਂ ਨੇ ਹੀ ਰਾਮ ਨੂੰ ਬਨਵਾਸ ਭੇਜਿਆ ਹੈ। ਆਰ.ਐੱਸ.ਐੱਸ ਨੇ ਇਸ ‘ਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਦੇ ਲਈ ਬਕਾਇਦਾ ਲੋਕਾਂ ਨੂੰ ਰੈਲੀ ਲਈ ਪਰਚੇ ਵੰਡੇ ਜਾ ਰਹੇ ਹਨ।

Facebook Comment
Project by : XtremeStudioz