Close
Menu

ਬੰਬ ਦੀ ਅਫਵਾਹ ਨੇ ਜਰਮਨਵਿੰਗ ਦਾ ਜਹਾਜ਼ ਕਰਵਾਇਆ ਖਾਲ੍ਹੀ

-- 13 April,2015

ਬਰਲਿਨ— ਜਰਮਨੀ ਤੋਂ ਇਟਲੀ ਲਈ ਉਡਾਨ ਭਰ ਰਹੇ ਜਰਮਨਵਿੰਗ ਦੇ ਇਕ ਜਹਾਜ਼ ਨੂੰ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਖਾਲ੍ਹੀ ਕਰਵਾ ਲਿਆ ਗਿਆ। ਸੂਤਰਾਂ ਮੁਤਾਬਕ ਪੁਲਸ ਨੂੰ ਐਤਵਾਰ ਰਾਤ ਨੂੰ ਜਹਾਜ਼ ‘ਚ ਬੰਬ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਰਨਵੇ ‘ਤੇ ਉਡਾਨ ਭਰਨ ਦੀ ਤਿਆਰੀ ਕਰ ਰਹੇ ਜਰਮਨਵਿੰਗ ਦੇ 4ਯੂ 826 ਜਹਾਜ਼ ਦੇ ਪਾਇਲਟ ਨੂੰ ਕੰਟਰੋਲ ਰੂਮ ‘ਚੋਂ ਸੂਚਨਾ ਮਿਲਣ ਤੋਂ ਬਾਅਦ ਖਾਲ੍ਹੀ ਕਰਵਾ ਲਿਆ ਗਿਆ। ਜਹਾਜ਼ ‘ਚ ਚਾਲਕ ਦਲ ਦੇ 6 ਮੈਂਬਰਾਂ ਸਮੇਤ ਕੁੱਲ 132 ਲੋਕ ਸਵਾਰ ਸਨ ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਲਾਂਕਿ ਜਹਾਜ਼ ਦੀ ਜਾਂਚ ‘ਚ ਅਜਿਹੀ ਕੋਈ ਚੀਜ ਨਹੀਂ ਪਾਈ ਗਈ। ਜਰਮਨਵਿੰਗ ਦਰਅਸਲ ਜਰਮਨੀ ਏਅਰਲਾਈਨਜ਼ ਦੀ ਹੀ ਇਕ ਬਜਟ ਇਕਾਈ ਹੈ ਜੋ ਪਿਛਲੇ ਮਹੀਨੇ ਇਕ ਜਹਾਜ਼ ਦੇ ਦੁਰਘਟਨਾਗ੍ਰਸਤ ਹੋ ਜਾਣ ਤੋਂ ਬਾਅਦ ਚਰਚਾ ‘ਚ ਹੈ। 24 ਮਾਰਚ ਨੂੰ ਫਰਾਂਸ ਦੀਆਂ ਪਹਾੜੀਆਂ ‘ਚ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਸੀ ਜਿਸ ਨਾਲ ਉਸ ਵਿਚ ਸਵਾਰ ਸਾਰੇ ਯਾਤਰੀ ਮਾਰੇ ਗਏ ਸਨ।

Facebook Comment
Project by : XtremeStudioz