Close
Menu

ਬੱਚਨ ਨੇ ਕੀਤਾ ਦੱਤ ਦਾ ਸਮਰਥਨ

-- 02 November,2013

amitabh1ਮੁੰਬਈ,2 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ਮਹਾਨਾਇਕ ਅਮਿਤਾਭ ਬੱਚਨ ਅਭਿਨੇਤਾ ਸੰਜੇ ਦੱਤ ਦੀ ਫਿਲਮ ਨਿਰਮਾਣ ਕੰਪਨੀ ਦੀ ਫਿਲਮ ‘ਚ ਨਜ਼ਰ ਆਉਣਗੇ। ਉਨ੍ਹਾਂ ਨੇ ਫਿਲਮ ਦੇ ਕੁਝ ਦ੍ਰਿਸ਼ਾਂ ਦੀ ਸ਼ੂਟਿੰਗ ਕੀਤੀ। ਇਹੀ ਨਹੀਂ, ਉਨ੍ਹਾਂ ਨੇ ਸ਼ੂਟਿੰਗ ਦੌਰਾਨ ਖਿੱਚੀਆਂ ਕੁਝ ਤਸਵੀਰਾਂ ਆਪਣੇ ਬਲਾਗ ‘ਤੇ ਵੀ ਸਾਂਝੀਆਂ ਕੀਤੀਆਂ। ਤਸਵੀਰ ‘ਚ ਮਹਾਨਾਇਕ ਭੀੜ ਦਰਮਿਆਨ ਢੋਲ ਦੀ ਥਾਪ ‘ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਬੱਚਨ ਨੇ ਸ਼ੁੱਕਰਵਾਰ ਦੀ ਰਾਤ ਆਪਣੇ ਬਲਾਗ ‘ਤੇ ਲਿਖਿਆ,”ਇਹ ਸੰਜੇ ਦੱਤ ਦੀ ਨਿਰਮਾਣ ਅਧੀਨ ਫਿਲਮ ‘ਚ ਮੇਰੀ ਛੋਟੀ ਜਿਹੀ ਭੂਮਿਕਾ ਦੀ ਸ਼ੂਟਿੰਗ ਦਾ ਦਿਨ ਹੈ। ਇਹ ਉਨ੍ਹਾਂ ਲਈ ਮੇਰੇ ਸਮਰਥਨ ਅਤੇ ਸਹਿਯੋਗ ਦਾ ਪ੍ਰਤੀਕ ਹੈ।” ਅਮਿਤਾਭ (71) ਨੇ ਇਹ ਵੀ ਕਿਹਾ ਕਿ ਜਦੋਂ ਉਹ ਇਕ ਵਾਰ ਕੈਮਰੇ ਦੇ ਸਾਹਮਣੇ ਆ ਜਾਂਦੇ ਹਨ ਤਾਂ ਬਾਕੀ ਸਭ ਕੁਝ ਭੁੱਲ ਕੇ ਆਪਣੀ ਪੇਸ਼ਕਸ਼ ਦਿੰਦੇ ਹਨ।
ਉਨ੍ਹਾਂ ਨੇ ਕਿਹਾ,”ਜਦੋਂ ਕੈਮਰਾ ਘੁੰਮਣਾ ਸ਼ੁਰੂ ਹੁੰਦਾ ਹੈ ਤਾਂ ਸਰੀਰ ਦੀਆਂ ਕਈ ਪਰੇਸ਼ਾਨੀਆਂ ਦੇ ਬਾਵਜੂਦ ਵੀ ਮੇਰਾ ਸਰੀਰ ਸਰਗਰਮ ਹੋ ਜਾਂਦਾ ਹੈ। ਇਸ ਨੂੰ ਕਰਨ ਲਈ ਅੱਜ ਮੇਰੇ ਕੋਲ ਪੂਰਾ ਸਮਾਂ ਹੈ ਪਰ ਆਸ ਕਰਦਾ ਹਾਂ ਬਾਕੀ ਸ਼ੂਟਿੰਗ ਵੀ ਜਲਦੀ ਹੋਵੇਗੀ।” ਖਬਰਾਂ ਅਨੁਸਾਰ ‘ਬਿਗ ਬੀ’ ਇਸ ਫਿਲਮ ‘ਚ ਅਮਿਤਾਭ ਖੁਦ ਆਪਣੇ ਹੀ ਕਿਰਦਾਰ ‘ਚ ਨਜ਼ਰ ਆਉਣਗੇ। ਫਿਲਹਾਲ ਸੰਜੇ ਦੱਤ ਸਾਲ 1993 ਦੇ ਮੁੰਬਈ ਬੰਬ ਧਮਾਕਿਆਂ ‘ਚ ਸ਼ਾਮਲ ਹੋਣ ਕਾਰਨ ਸਜ਼ਾ ਭੁਗਤ ਰਹੇ ਹਨ।

Facebook Comment
Project by : XtremeStudioz