Close
Menu

ਬੱਚਿਅਾਂ ਦੇ ਸੰਪੂਰਨ ਵਿਕਾਸ ਲੲੀ ਨੀਤੀਅਾਂ ਬਣਨ: ਸਤਿਅਾਰਥੀ

-- 21 September,2015

ਨਵੀਂ ਦਿੱਲੀ, 21 ਸਤੰਬਰ
ਨੋਬੇਲ ਪੁਰਸਕਾਰ ਜੇਤੂ ਕੈਲਾਸ਼ ਸਤਿਅਾਰਥੀ ਨੇ ਬੱਚਿਅਾਂ ਦੇ ਸੰਪੂਰਨ ਵਿਕਾਸ ਦੀਅਾਂ ਨੀਤੀਅਾਂ ਘਡ਼ਨ ਲੲੀ ਕੌਮਾਂਤਰੀ ਬਾਲ ਭਲਾੲੀ ੲੇਜੰਸੀ ਦੀ ਵਕਾਲਤ ਕੀਤੀ ਹੈ। ੳੁਨ੍ਹਾਂ ਕਿਹਾ ਕਿ ਅਾਲਮੀ ਅਤੇ ਘਰੇਲੂ ਪੱਧਰ ’ਤੇ ਕੲੀ ਜਥੇਬੰਦੀਅਾਂ ਹੋਣ ਕਰਕੇ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਯੂਰਪ ’ਚ ਸ਼ਰਨਾਰਥੀਅਾਂ ਦੇ ਸੰਕਟ ਨੂੰ ਹੰਗਾਮੀ ਹਾਲਤ ਕਰਾਰ ਦਿੰਦਿਅਾਂ ੳੁਨ੍ਹਾਂ ਖ਼ਿੱਤੇ ਦੇ ਮੁਲਕਾਂ ਨੂੰ ਅਪੀਲ ਕੀਤੀ ਕਿ ੳੁਹ ਲੋਕਾਂ ਦੀ ਅਾਮਦ ਨੂੰ ਖੁਲ੍ਹੇ ਦਿਲ ਅਤੇ ਦਿਮਾਗ ਨਾਲ ਸਵੀਕਾਰਨ ਕਿੳੁਂਕਿ ਬੱਚਿਅਾਂ ਦੀ ਹਾਲਤ ਸਭ ਤੋਂ ਵੱਧ ਤਰਸਯੋਗ ਹੈ।
ਸ੍ਰੀ ਸਤਿਅਾਰਥੀ ਦਾ ੲਿਹ ਪ੍ਰਤੀਕਰਮ ੳੁਸ ਸਮੇਂ ਅਾੲਿਅਾ ਹੈ ਜਦੋਂ ੳੁਨ੍ਹਾਂ 26 ਸਤੰਬਰ ਨੂੰ ਨਿੳੂਯਾਰਕ ’ਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਵਿਸ਼ੇਸ਼ ਸੰਮੇਲਨ ਨੂੰ ਸੰਬੋਧਨ ਕਰਨਾ ਹੈ।
ੳੁਨ੍ਹਾਂ ਬਰਾਜ਼ੀਲ ਦਾ ੳੁਦਾਹਰਣ ਦਿੰਦਿਅਾਂ ਕਿਹਾ ਕਿ ਅਰਜਨਟੀਨਾ, ਨਾਰਵੇ ਅਤੇ ਹੋਰ ਸਕੈਂਡੀਨੇਵੀਅਨ ਮੁਲਕ ਵੀ ਅਸਰਦਾਰ ਢੰਗ ਨਾਲ ਅਜਿਹੇ ਮੁੱਦਿਅਾਂ ਨਾਲ ਨਜਿੱਠ ਰਹੇ ਹਨ। ਸ੍ਰੀ ਸਤਿਅਾਰਥੀ ਨੇ ਖ਼ਬਰ ੲੇਜੰਸੀ ਪੀਟੀਅਾੲੀ ਨਾਲ ਗੱਲਬਾਤ ਕਰਦਿਅਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੀਅਾਂ ਵੱਖ ਵੱਖ ੲੇਜੰਸੀਅਾਂ ਵੱਖੋ ਵੱਖਰੇ ਮੁੱਦਿਅਾਂ ’ਤੇ ਪ੍ਰੋਗਰਾਮ ੳੁਲੀਕਦੀਅਾਂ ਹਨ ਪਰ ੳੁਨ੍ਹਾਂ ’ਤੇ ਬੋਝ ਵੱਧ ਹੈ। ੳੁਨ੍ਹਾਂ ਕਿਹਾ ਕਿ ਜੇਕਰ ਕਿਸੇ ਬੱਚੀ ਨੂੰ ਬਚਾੲਿਅਾ ਜਾਂਦਾ ਹੈ ਤਾਂ ੳੁਨ੍ਹਾਂ ਨੂੰ ੳੁਸ ਦੇ ਮੁਡ਼ ਵਸੇਬੇ ਵਾਸਤੇ 9 ਵੱਖ ਵੱਖ ੲੇਜੰਸੀਅਾਂ ਕੋਲ ਜਾਣਾ ਪੈਂਦਾ ਹੈ।
ਸ੍ਰੀ ਸਤਿਅਾਰਥੀ ਨੇ ਕਿਹਾ ਕਿ ੳੁਨ੍ਹਾਂ ਦੀ ਜਥੇਬੰਦੀ ਬਚਪਨ ਬਚਾਓ ਅੰਦੋਲਨ ਬੇਸਹਾਰਾ ਬੱਚਿਅਾਂ ਦੀ ਸਹਾੲਿਤਾ ਲੲੀ 10 ਕਰੋਡ਼ ਨੌਜਵਾਨਾਂ ਨੂੰ ਜੋਡ਼ਨ ਦੀ ਯੋਜਨਾ ਬਣਾ ਰਹੀ ਹੈ।

Facebook Comment
Project by : XtremeStudioz