Close
Menu

ਬੱਚਿਆਂ ਨੂੰ ਕਤਲ ਕਰਨਾ ਸਿਖਾ ਰਿਹਾ ਹੈ ਆਈ. ਐੱਸ. ਆਈ. ਐੱਸ.

-- 06 June,2015

ਤ੍ਰਿਪੋਲੀ,6 ਜੂਨ – ਸੀਰੀਆ, ਲੀਬੀਆ ਅਤੇ ਇਰਾਕ’ਚ ਪੈਰ ਪਸਾਰ ਚੁੱਕਾ ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਹੁਣ ਬੱਚਿਆਂ ਨੂੰ ਸਿਰ ਕਲਮ ਕਰਨ ਦੀ ਸਿੱਖਿਆ ਦੇ ਰਿਹਾ ਹੈ। ਲੀਬੀਆ ਦੇ ਉੱਤਰੀ ਸ਼ਹਿਰ ਡੇਰਨੋ ‘ਚ ਅੱਤਵਾਦੀਆਂ ਨੇ ਇਕ ਫੌਜੀ ਦਾ ਸਿਰ ਕਲਮ ਕੀਤਾ। ਇਸ ਦੌਰਾਨ ਭੀੜ ‘ਚ ਮੌਜੂਦ ਬੱਚਿਆਂ ਨੂੰ ਸਿਰ ਕਲਮ ਕਰਨ ਦਾ ਤਰੀਕਾ ਦੱਸਿਆ ਗਿਆ। ਬੱਚਿਆਂ ਦੀ ਉਮਰ 8 ਸਾਲ ਤੋਂ ਵੱਧ ਨਹੀਂ ਸੀ। ਇਸਲਾਮਿਕ  ਸਟੇਟ  ਨੇ ਬੱਚਿਆਂ ਦੇ ਸਾਹਮਣੇ ਸਿਰ ਕਲਮ ਕਰਨ ਦਾ ਮਕਸਦ ਸਿੱਖਿਆ ਦੱਸਿਆ। ਉਸ ਨੇ ਕਿਹਾ ਕਿ    ਬੱਚਿਆਂ ਨੂੰ ਇਸ ਭਿਆਨਕ ਦ੍ਰਿਸ਼ ਨੂੰ ਦੇਖਣ ਦੀ ਇਜਾਜ਼ਤ ਦਿੱਤੀ ਗਈ ਸੀ ਤਾਂ ਕਿ ਉਹ ਵੀ ਸਜ਼ਾ ਦੇ ਤਰੀਕੇ ਸਿੱਖਣ।  ਇਹ ਤਸਵੀਰਾਂ ਆਈ. ਐੱਸ. ਆਈ. ਐੱਸ. ਦੇ ਲੋਕਲ ਟੈਰਰ ਸੈੱਲ ‘ਵਿਲਾਇਤ ਬਾਰਕੀ’ ਨੇ ਜਾਰੀ ਕੀਤੀਆਂ ਹਨ।

Facebook Comment
Project by : XtremeStudioz